Popular Countries

ਗੀਤ 'Sheikh' ਦੀ ਵੀਡੀਓ ਜਲਦ ਲੈ ਕੇ ਆ ਰਹੇ ਨੇ Karan Aujla

By Harpreet Kaur . 5th March 2020 11:38am
 ਗੀਤ 'Sheikh' ਦੀ ਵੀਡੀਓ ਜਲਦ ਲੈ ਕੇ ਆ ਰਹੇ ਨੇ Karan Aujla


Karan Aujla ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਹੈ, ਗੀਤਾਂ ਦੀ ਮਸ਼ੀਨ ਅਖਾਉਣ ਵਾਲਾ ਪੰਜਾਬੀ ਗਾਇਕ Karan Aujla ਨੇ ਆਪਣੇ ਕਰੀਅਰ ਦੀ ਸ਼ੂਰੁਆਤ 2014 ਵਿੱਚ Deep Jandu ਨਾਲ ਮਿਲ ਕੇ ਕੀਤੀ ਸੀ ਅਤੇ Karan Aujla ਗਾਇਕ ਹੋਣ ਦੇ ਨਾਲ-ਨਾਲ ਇਕ ਚੰਗਾ ਪੰਜਾਬੀ ਗੀਤਕਾਰ ਵੀ ਹੈ। Karan ਨੇ Deep Jandu, Elly Mangat, Jassi Gill, Jazzy B, Gagan kokri ਅਤੇ Bohemia ਵਰਗੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। ਹਾਲ ਹੀ ਵਿੱਚ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਉਤੇ ਸਾਂਝੀ ਕੀਤੀ ਹੈ। 

ਤੁਸੀ ਇੱਕ ਨਜ਼ਰ ਮਾਰੋ। 


Sheikh Song By Karan Aujla


Karan Aujla ਦੇ ਨਵੇਂ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ 'Sheikh' ਇਸ ਗੀਤ ਨੂੰ Karan Aujla ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ਵੀ ਖੁਦ Karan Aujla ਨੇ ਹੀ ਲਿਖੇ ਹਨ ਇਸ ਗੀਤ ਦਾ ਮਿਊਜ਼ਿਕ ਹਰ ਵਾਰ ਦੀ ਤਰਾਂ Deep Jandu ਨੇ ਹੀ ਦਿੱਤਾ ਹੈ। ਹਾਲ ਹੀ ਵਿੱਚ ਇਸ ਗੀਤ ਦਾ ਆਡੀਓ 'Darks Music' ਦੇ ਲੇਬਲ ਹੇਠ ਰਿਲੀਜ਼ ਕਰ ਦਿੱਤਾ ਗਿਆ ਸੀ। ਇਸ ਗੀਤ ਦੀ ਆਡੀਓ ਨੂੰ ਯੂਟਿਊਬ ਤੇ ਮਿਲੀਅਨ ਤੋਂ ਵੀ ਵੱਧ ਲੋਕਾਂ ਵਲੋਂ ਸੁਣਿਆ ਅਤੇ ਪਸੰਦ ਕੀਤਾ ਗਿਆ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ Karan Aujla ਵਲੋਂ ਇਸ ਗੀਤ ਦੀ ਵੀਡੀਓ ਨੂੰ ਵੀ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। 



Karan Aujla ਨੇ ਪੰਜਾਬੀ ਇੰਡਸਟਰੀ ਨੂੰ Rim Vs Jhanjaar,Yaarian Ch Fikk, Hint, Facts, Hair, Ghoda, Na Na Na,Snitch ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ। 




ਇਸ ਤੋਂ ਇਲਾਵਾਂ ਉਹਨਾਂ ਦਾ ਗੀਤ 'Red Eyes' ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ ਜੋ ਕਿ ਦਰਸ਼ਕਾਂ ਵਲੋਂ ਇਸ ਗੀਤ ਨੂੰ ਬਹੁਤ ਭਰਮਾਂ ਹੁੰਗਾਰਾ ਮਿਲਿਆ ਸੀ। ਜਿਸ ਗੀਤ ਦਾ ਮਿਊਜ਼ਿਕ ਹਮੇਸ਼ਾ ਦੀ ਤਰਾਂ Deep Jandu ਨੇ ਤਿਆਰ ਕੀਤਾ ਸੀ ਅਤੇ ਇਸ ਗੀਤ ਦੇ ਬੋਲ Karan Aujla ਵਲੋਂ ਲਿਖੇ ਗਏ ਸੀ। 'Red Eyes'  ਗੀਤ 'Speed Records' ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਗੀਤ ਨੂੰ ਯੂਟਿਊਬ ਤੇ ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਹੈ। 

ਅਸੀ ਤਾਂ ਉਹਨਾਂ ਦੇ ਇਸ ਗੀਤ 'Sheikh' ਲਈ ਬਹੁਤ ਹੀ ਉਤਸੁਕ ਹਾਂ ਤੁਸੀ ਕਿੰਨੇ ਉਤਸੁਕ ਹੋ ਸਾਨੂੰ ਟਿੱਪਣੀ ਭਾਗ ਵਿੱਚ ਦਸੋ। ਇਸ ਤਰਾਂ ਦੀ ਹੋਰ ਅਪਡੇਟ ਦੀ ਲਈ Gabruu.com ਨੂੰ ਫਾਲੋ ਕਰੋ। 

Related Posts: