Popular Countries

ਅਖਿਲ ਨੇ ਆਪਣੇ ਅਗਲੇ ਰੋਮਾਂਟਿਕ 'ਕੱਲਾ ਸੋਹਣਾ ਨਹੀਂ' ਦੀ ਰਿਲੀਜ਼ਿੰਗ ਤਾਰੀਖ ਕੀਤੀ ਸਾਂਝੀ

By Harpreet Kaur . 14th December 2019 02:13pm
ਅਖਿਲ ਨੇ ਆਪਣੇ ਅਗਲੇ ਰੋਮਾਂਟਿਕ 'ਕੱਲਾ ਸੋਹਣਾ ਨਹੀਂ' ਦੀ ਰਿਲੀਜ਼ਿੰਗ ਤਾਰੀਖ ਕੀਤੀ ਸਾਂਝੀ

ਜਦੋਂ ਵੀ ਅਸੀਂ ਰੋਮਾਂਟਿਕ ਗੀਤਾਂ ਬਾਰੇ ਗੱਲ ਕਰਦੇ ਹਾਂ, ਗਾਇਕਾ ਦਾ ਇਕ ਨਾਮ ਜੋ ਸਾਡੇ ਦਿਮਾਗ ਨੂੰ ਪ੍ਰਭਾਵਤ ਕਰਦਾ ਹੈ ਉਹ ਕੋਈ ਹੋਰ ਨਹੀਂ ਰੋਮਾਂਟਿਕ ਹਿੱਟ ਗੀਤ ਦੇ ਕਿੰਗ ਅਖਿਲ ਦਾ ਹੈ।'ਖਵਾਬ’,‘ਤੇਰੀ ਕਮੀ ’,‘ਜ਼ਿੰਦਗੀ’,'ਗਾਨੀ' ਅਤੇ ‘ਰੰਗ ਗੋਰਾ’ ਵਰਗੇ ਹਿੱਟ ਪੰਜਾਬੀ ਗੀਤਾਂ ਨਾਲ ਅਖਿਲ ਨੇ ਆਪਣੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈਂ। ਅਖਿਲ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ।





'ਕੱਲਾ ਸੋਹਣਾ ਨਹੀਂ 'ਗੀਤ 20 ਦਸੰਬਰ ਨੂੰ ਦੇਸੀ ਮਿਊਜ਼ਿਕ ਅਧਿਕਾਰਤ ਲੇਬਲ ਹੇਠ ਰਿਲੀਜ਼ ਹੋਵੇਗਾ।ਇਸ ਗੀਤ ਨੂੰ ਲਿਖਿਆ ਬੱਬੂ ਨੇ ਅਤੇ ਨਿਰਦੇਸ਼ਕ ਮੰਨੀ ਸੰਧੂ ਨੇ ਕੀਤਾ ਹੈ।ਅਖਿਲ ਨੇ ਆਪਣੇ ਗਾਇਕੀ ਦੀ ਸ਼ੁਰੁਆਤ'ਖਵਾਬ'ਗੀਤ ਨਾਲ ਕੀਤੀ ਅਤੇ ਉਸੇ ਵਕ਼ਤ ਤੋਂ ਉਹ ਸਭ ਲੋਕਾਂ ਦੇ ਦਿਲਾਂ ਉੱਤੇ ਛਾਏ ਹੋਏ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਗੀਤ 'ਕੱਲਾ ਸੋਹਣਾ ਨਹੀਂ' ਉੰਨਾ ਹੀ ਹਿੱਟ ਹੋਵੇਗਾ। 



Akhil New Song



ਤੁਸੀ ਸਾਨੂੰ ਦਸੋ ਅਖਿਲ ਦਾ ਕਿਹੜਾ ਗੀਤ ਤੁਹਾਡਾ ਮਨਪਸੰਦ ਹੈਂ ਅਤੇ ਇਸ ਤਰਾਂ ਦੀ ਹੋਰ ਅਪਡੇਟਾ ਲਈ Gabruu.com ਨੂੰ ਫਾਲੋ ਕਰੋ।  

Related Posts: