ਪਿਛਲੇ ਐਪੀਸੋਡ ‘ਚ ਦਰਸ਼ਕਾਂ ਨੇ ਇੱਕ ਵੱਡਾ ਮੋੜ ਵੇਖਿਆ, ਜਦੋਂ ਹਰਨਾਵ ਨੇ ਘਰ ਛੱਡਣ ਦਾ ਫੈਸਲਾ ਵਾਪਸ ਲੈ ਲਿਆ। ਉਸਨੇ ਤੈਅ ਕੀਤਾ ਕਿ ਉਹ ਅੰਕੁਸ਼ ਦੀ ਅਸਲ ਸੱਚਾਈ ਪਰਿਵਾਰ ਦੇ ਸਾਹਮਣੇ ਲਿਆਏਗਾ। ਇਸਦੇ ਨਾਲ ਨਾਲ, ਹਰਨਾਵ ਦੇ ਕਹਿਣ ‘ਤੇ ਸਿਦਕ ਨੇ ਅਮ ਨੂੰ ਉਸਦੀ ਬਚਪਨ ਦੀ ਫਰੇਮ ਕੀਤੀ ਤਸਵੀਰ ਤੋਹਫ਼ੇ ਵਜੋਂ ਦਿੱਤੀ, ਜੋ ਕਿ ਦੋਹਾਂ ਵਿਚਕਾਰ ਇੱਕ ਪਿਆਰਾ ਲਹਿਜ਼ਾ ਬਣਾਉਂਦਾ ਹੈ। ਪਰ ਇਹ ਸੁਕੂਨ ਜ਼ਿਆਦਾ ਦੇਰ ਤਕ ਨਹੀਂ ਟਿਕਿਆ। ਸਿਦਕ ਨੂੰ ਪਤਾ ਲੱਗਦਾ ਹੈ ਕਿ ਅਮ ਜੰਗਲ ਨੁੰ ਤਬਾਹ ਕਰਕੇ ਉੱਥੇ ਆਪਣਾ ਫੈਕਟਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਹਾਂ ਵਿਚ ਇਕ ਹੋਰ ਵਾਰੀ ਤਕੜੀ ਤਕਰਾਰ ਹੋ ਜਾਂਦੀ ਹੈ।
ਅੱਜ ਦੇ ਐਪੀਸੋਡ ਵਿਚ, ਅਮ ਸਭ ਨੂੰ ਹੈਰਾਨ ਕਰ ਦਿੰਦੀ ਹੈ ਜਦ ਉਹ ਸਿਦਕ ਦੇ ਹੱਕ ਵਿਚ ਖੜੀ ਹੋ ਜਾਂਦੀ ਹੈ। ਉਹ ਆਪਣੇ ਫੈਕਟਰੀ ਪਾਰਟਨਰ ਨੂੰ ਚੇਤਾਵਨੀ ਦਿੰਦੀ ਹੈ ਕਿ ਜੇ ਉਨ੍ਹਾਂ ਨੇ ਸੌਦਾ ਰੱਦ ਨਾ ਕੀਤਾ ਤਾਂ ਨਤੀਜੇ ਭੁਗਤਣੇ ਪੈਣਗੇ।
ਕੀ ਅਮ ਦਾ ਬਦਲਿਆ ਰਵੱਈਆ ਸਿਦਕ ਅਤੇ ਉਸ ਦੇ ਰਿਸ਼ਤੇ ਨੂੰ ਨੇੜੇ ਲਿਆ ਸਕੇਗਾ? ਕੀ ਹਰਨਵ ਅੰਕੁਸ਼ ਦੀ ਅਸਲ ਚਿਹਰਾ ਸਭ ਦੇ ਸਾਹਮਣੇ ਲਿਆਉਣ ਵਿਚ ਕਾਮਯਾਬ ਹੋਵੇਗਾ? ਕੀ ਫੈਕਟਰੀ ਵਾਲਾ ਪ੍ਰਾਜੈਕਟ ਰੁਕ ਜਾਏਗਾ?
ਜਾਣਨ ਲਈ ਦੇਖਦੇ ਰਹੋ “ਜਵਾਈ ਜੀ” ਹਰ ਸੋਮਵਾਰ ਤੋਂ ਸ਼ਨੀਵਾਰ, ਸ਼ਾਮ 7:30 ਵਜੇ, ਸਿਰਫ਼ ਜ਼ੀ ਪੰਜਾਬੀ ‘ਤੇ! ਜ਼ੀ ਪੰਜਾਬੀ ਸਾਰੇ MSO ਅਤੇ DTH ਪਲੇਟਫਾਰਮਾਂ ਵਾਂਗੋਂ Fastway, Airtel DTH, Tata Play, Dish TV, d2H ਆਦਿ ‘ਤੇ ਉਪਲਬਧ ਹੈ।
