x
Gabruu.com - Desi Punch
Bollywood Just-in NEWS PUNJABI NEWS

ਪੰਜਾਬੀ ਇੰਟਰਟੇਨਮੈਂਟ ‘ਚ ਨਵਾਂ ਅਧਿਆਇ: ਪਾਕਿਸਤਾਨੀ ਡਰਾਮਾ ਸਟਾਈਲ ਵੈਬ-ਸਿਰੀਜ “ਰੌਂਗ ਨੰਬਰ” ਦੀ ਵੱਡੀ ਅਨਾਊਂਸਮੈਂਟ

ਪੰਜਾਬੀ ਇੰਟਰਟੇਨਮੈਂਟ ‘ਚ ਨਵਾਂ ਅਧਿਆਇ: ਪਾਕਿਸਤਾਨੀ ਡਰਾਮਾ ਸਟਾਈਲ ਵੈਬ-ਸਿਰੀਜ “ਰੌਂਗ ਨੰਬਰ” ਦੀ ਵੱਡੀ ਅਨਾਊਂਸਮੈਂਟ
  • PublishedDecember 16, 2025

ਪੰਜਾਬੀ ਸਿਨੇਮਾ ਅਤੇ ਇੰਟਰਟੇਨਮੈਂਟ ਇੰਡਸਟਰੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਸਦੇ ਨਾਲ ਹੀ ਦਰਸ਼ਕਾਂ ਦਾ ਸਿਨੇਮਾ ਪ੍ਰਤੀ ਨਜ਼ਰੀਆ ਵੀ ਨਵੀਂ ਦਿਸ਼ਾ ਵੱਲ ਵਧ ਰਿਹਾ ਹੈ। ਸਾਲ 2025 ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਦਰਸ਼ਕ ਹੁਣ ਵੱਖਰੇ, ਮਜ਼ਬੂਤ ਅਤੇ ਕਨਟੈਂਟ-ਡ੍ਰਿਵਨ ਪ੍ਰੋਜੈਕਟਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰ ਰਹੇ ਹਨ। ਹੁਣ ਸਾਲ 2026 ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਲਈ ਨਵੀਆਂ ਉਮੀਦਾਂ ਅਤੇ ਨਵੇਂ ਤਜਰਬਿਆਂ ਨਾਲ ਭਰਪੂਰ ਸਾਬਤ ਹੋਣ ਜਾ ਰਿਹਾ ਹੈ।

ਇਸੇ ਕੜੀ ਤਹਿਤ ਇੱਕ ਹੋਰ ਖਾਸ ਅਤੇ ਅਨੋਖੀ ਵੈਬ-ਸਿਰੀਜ “ਰੌਂਗ ਨੰਬਰ – ਵਿਦ ਰਾਈਟ ਮੈਸੇਜ” ਦੀ ਅਧਿਕਾਰਿਕ ਅਨਾਊਂਸਮੈਂਟ ਕੀਤੀ ਗਈ ਹੈ। ਇਹ 10 ਐਪੀਸੋਡ ਦੀ ਵੈਬ-ਸਿਰੀਜ ਪਾਕਿਸਤਾਨੀ ਡਰਾਮਾ ਸਟਾਈਲ ‘ਚ ਤਿਆਰ ਕੀਤੀ ਜਾ ਰਹੀ ਹੈ, ਜੋ ਖ਼ਾਸ ਤੌਰ ‘ਤੇ ਉਹਨਾਂ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ ਜੋ ਪਾਕਿਸਤਾਨੀ ਡਰਾਮਿਆਂ ਦੇ ਸ਼ੌਕੀਨ ਹਨ। ਇਹ ਪੰਜਾਬੀ ਇੰਡਸਟਰੀ ਲਈ ਪਹਿਲਾ ਅਤੇ ਬਿਲਕੁਲ ਨਵਾਂ ਤਜਰਬਾ ਹੋਵੇਗਾ।

ਇਸ ਵੈਬ-ਸਿਰੀਜ ਨੂੰ ਪ੍ਰਸਿੱਧ ਲੇਖਕ ਅਤੇ ਡਾਇਰੈਕਟਰ ਪਾਲੀ ਭੁਪਿੰਦਰ ਸਿੰਘ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। “ਬੰਬਲ ਬੀ” ਦੇ ਬੈਨਰ ਹੇਠ ਬਣ ਰਹੀ ਇਸ ਸਿਰੀਜ ਵਿੱਚ ਧੀਰਜ ਕੁਮਾਰ, ਜਿੰਮੀ ਸ਼ਰਮਾ, ਸਾਨਵੀ ਧੀਮਾਨ, ਗੁਨਗੁਨ ਬਖਸ਼ੀ, ਮਨਪ੍ਰੀਤ ਡੋਲੀ, ਅਜੇ ਜੇਠੀ ਅਤੇ ਹੈਪੀ ਪ੍ਰਿੰਸ ਸਮੇਤ ਥੀਏਟਰ ਦੇ ਕਈ ਮਸ਼ਹੂਰ ਤੇ ਚਰਚਿਤ ਕਲਾਕਾਰ ਨਜ਼ਰ ਆਉਣਗੇ।

ਪੰਜਾਬੀ ਫਿਲਮ ਇੰਡਸਟਰੀ ‘ਚ ਪਿਛਲੇ 15 ਸਾਲਾਂ ਤੋਂ PR, ਮਾਰਕੀਟਿੰਗ ਅਤੇ ਕਾਸਟਿੰਗ ਐਕਸਪਰਟ ਵਜੋਂ ਆਪਣੀ ਪਛਾਣ ਬਣਾਏ ਹੋਏ ਸਪਨ ਮਨਚੰਦਾ ਇਸ ਵੈਬ-ਸਿਰੀਜ ਨਾਲ ਬਤੌਰ ਪ੍ਰੋਡਿਊਸਰ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਇਸ ਸਿਰੀਜ ਦੀ ਕੋ-ਪ੍ਰੋਡਿਊਸਰ ਗੁਰਜੀਤ ਕੌਰ ਹਨ।

ਜ਼ਿਕਰਯੋਗ ਹੈ ਕਿ “ਰੌਂਗ ਨੰਬਰ” ਪਾਲੀ ਭੁਪਿੰਦਰ ਸਿੰਘ ਦੇ ਬਹੁਤ ਹੀ ਚਰਚਿਤ ਨਾਟਕ ‘ਤੇ ਆਧਾਰਿਤ ਹੈ, ਜੋ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਸਫਲਤਾਪੂਰਵਕ ਮੰਚਿਤ ਹੋ ਚੁੱਕਾ ਹੈ। ਹੁਣ ਇਹ ਕਹਾਣੀ ਵੈਬ-ਸਿਰੀਜ ਦੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਇੱਕ ਨਵੀਂ ਸੋਚ ਅਤੇ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਜਾਵੇਗੀ।

“ਰੌਂਗ ਨੰਬਰ – ਵਿਦ ਰਾਈਟ ਮੈਸੇਜ” ਨਿਸ਼ਚਿਤ ਤੌਰ ‘ਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਤਾਜ਼ਾ, ਵੱਖਰਾ ਅਤੇ ਦਿਲਚਸਪ ਤਜਰਬਾ ਸਾਬਤ ਹੋਵੇਗੀ, ਜੋ ਦਰਸ਼ਕਾਂ ਦੇ ਬਦਲਦੇ ਸੁਆਦ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ।

Written By
Team Gabruu