x
Gabruu.com - Desi Punch
Just-in ZEE PUNJABI

ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?

ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਗਿਰਫ਼ਤਾਰ—ਕੀ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ?
  • PublishedMarch 25, 2025

ਡਰਾਮਾ ਅਤੇ ਸੰਸਪੈਂਸ ਆਪਣੇ ਸ਼ਿਖਰ ‘ਤੇ ਪਹੁੰਚ ਗਏ , ਜਦੋਂ ਸਹਿਜਵੀਰ‘ਚ ਹੈਰਾਨ ਕਰਨ ਵਾਲੇ ਮੋੜ ਆ ਰਹੇ ਸਾਹਮਣੇ ਆਉਂਦੇ ਹਨ।ਪਿਛਲੇ ਐਪੀਸੋਡ ‘ਚ, ਸਹਿਜ ਅਣਜਾਣੀ ‘ਚ ਆਪਣੇ ਹੀ ਭਰਾ ਨਿਹਾਲ ਨੂੰ ਗੋਲੀ ਮਾਰ ਦਿੰਦੀ ਹੈ, ਬਿਨਾਂ ਇਹ ਜਾਣਦੇ ਕਿ ਉਹ ਅਸਲ ‘ਚ ਏਜੰਟ ਜਸ ਸੀ। ਦੂਜੇ ਪਾਸੇ, ਏਜੰਟ ਨਵੀਨ ਨੇ ਵੀਰਾ ‘ਤੇ ਬੰਦੂਕ ਤਾਣੀ ਜਦੋਂ ਉਹ ਨਿਹਾਲ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੋਂਟੀ ਨੇ ਦਖਲ ਦੇਣ ਲਈ ਆਪਣੇ ਆਪ ਨੂੰ ਡਾਕਟਰ ਦੇ ਰੂਪ ਵਿੱਚ ਭੇਸ ਬਦਲਿਆ।

ਅੱਜ ਦੇ ਦਿਲਚਸਪ ਐਪੀਸੋਡ ‘ਚ, ਮੋਂਟੀ ਆਪਣੀ ਖ਼ਤਰਨਾਕ ਯੋਜਨਾ ਦੇ ਨਾਲ ਹਸਪਤਾਲ ਪਹੁੰਚਦਾ ਹੈ—ਸੱਚਾਈ ਸਾਹਮਣੇ ਆਉਣ ਤੋਂ ਪਹਿਲਾਂ ਨਿਹਾਲ ਨੂੰ ਮਾਰਨ ਲਈ। ਇਸ ਦੌਰਾਨ, ਵੀਰਾ ਨਿਹਾਲ ਨੂੰ ਗੋਲੀ ਮਾਰਣ ਦੇ ਦੋਸ਼ ‘ਚ ਫਸ ਜਾਂਦੀ ਹੈ ਤੇ ਉਸ ਦੀ ਗਿਰਫ਼ਤਾਰੀ ਹੋ ਜਾਂਦੀ ਹੈ।

ਕੀ ਵੀਰਾ ਆਪਣੀ ਬੇਗੁਨਾਹੀ ਸਾਬਤ ਕਰ ਸਕੇਗੀ? ਕੀ ਨਿਹਾਲ, ਮੌਂਟੀ ਦੇ ਘਾਤਕ ਹਮਲੇ ਤੋਂ ਬਚ ਸਕੇਗਾ? ਜਜ਼ਬਾਤਾਂ ਦੇ ਭਵੰਡਰ, ਖੁਲਾਸਿਆਂ ਤੇ ਚੌਕਾਣੇ ਵਾਲੇ ਮੋੜਾਂ ਨਾਲ ਭਰਪੂਰ ਸਹਿਜਵੀਰ ‘ਚ ਮਿਲਣਗੇ ਤੁਹਾਨੂੰ ਨਵੇਂ ਝਟਕੇਦਾਰ ਮੋਮੈਂਟ! ਸਹਿਜਵੀਰ” ਵਿੱਚ ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 8:30 ਵਜੇ, ਸਿਰਫ਼ ਜ਼ੀ ਪੰਜਾਬੀ ‘ਤੇ! ਜ਼ੀ ਪੰਜਾਬੀ ਸਾਰੇ MSOs ਅਤੇ DTH ਪਲੇਟਫਾਰਮਾਂ ਜਿਵੇਂ ਕਿ ਫਾਸਟਵੇ, ਏਅਰਟੈੱਲ DTH, ਟਾਟਾ ਪਲੇ DTH, ਡਿਸ਼ ਟੀਵੀ, ਅਤੇ d2H ‘ਤੇ ਉਪਲਬਧ ਹੈ।

Written By
Team Gabruu