Popular Countries

ਦਰਸ਼ਕਾਂ ਦੇ ਸਨਮੁਖ ਹੋਇਆ Roshan Prince ਦੇ ਗੀਤ 'FIKAR' ਦਾ ਟੀਜ਼ਰ, (ਦੇਖੋ ਵੀਡਿੳ)

By Harpreet Kaur . 16th April 2020 04:12pm
ਦਰਸ਼ਕਾਂ ਦੇ ਸਨਮੁਖ ਹੋਇਆ Roshan Prince ਦੇ ਗੀਤ 'FIKAR' ਦਾ ਟੀਜ਼ਰ, (ਦੇਖੋ ਵੀਡਿੳ)



 ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ Roshan Prince ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ। ਲੋਕ ਜਿੰਨੀ ਇਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ, ਉਸ ਤੋਂ ਵੀ ਜ਼ਿਆਦਾ ਇਹਨਾਂ ਦੀ ਅਦਾਕਾਰੀ ਦੇ ਦੀਵਾਨੇ ਹਨ। ਹੁਣ ਤੱਕ Roshan Prince ਨੇ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ। ਹਾਲ ਹੀ ਵਿੱਚ Roshan Prince ਦੇ ਨਵੇਂ ਗੀਤ 'FIKAR' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵਲੋਂ ਇਸ ਗੀਤ ਦੇ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਤੁਸੀ ਇੱਕ ਨਜ਼ਰ ਮਾਰੋ। 



ਜੇ ਗੱਲ ਕਰੀਏ 'FIKAR' ਗੀਤ ਦੇ ਕ੍ਰੇਡਿਟ ਦੀ ਤਾਂ ਗੀਤ ਦੇ ਬੋਲ Roshan Prince ਤੇ ਮਿਊਜ਼ਿਕ Millind Gaba (Music MG) ਨੇ ਦਿੱਤਾ ਹੈ । ਇਸ ਗੀਤ ਦੀ ਵੀਡੀਓ ਨੂੰ Parmod Sharma Rana ਵਲੋਂ ਤਿਆਰ ਕੀਤੀ ਗਈ ਹੈ। ਇਹ ਗੀਤ 21 ਅਪ੍ਰੈਲ ਨੂੰ 'Black Studios' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਲੈ ਕੇ ਫੈਨਜ਼ ਬੜੇ ਉਤਸੁਕ ਨੇ। ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਵਲੋਂ ਭਰਮਾ ਹੁੰਗਾਰਾ ਮਿਲਿਆ ਹੈ। 


View this post on Instagram

🤗

A post shared by Roshan Prince (@theroshanprince) on



ਜੇ ਗੱਲ ਕਰੀਏ Roshan Prince ਦੀ ਤਾਂ ਉਹ  ਬਹੁਤ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਤੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ । 





ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਉਹਨਾਂ ਦਾ ਇਸ ਤੋਂ ਪਹਿਲੇ ਗੀਤ 'Dili Wali' ਰਿਲੀਜ਼ ਹੋਇਆ ਸੀ। ਜਿਸ ਨੂੰ  ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਸੀ। ਇਸ ਗੀਤ ਦੇ ਬੋਲ ਖੁਦ Roshan Prince ਵਲੋਂ ਲਿਖੇ ਗਏ ਸੀ। ਇਹ ਗੀਤ 'Black Studios' ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ। 




ਅਸੀ ਤਾਂ ਉਹਨਾਂ ਦੇ ਇਸ ਗੀਤ '
FIKAR' ਲਈ ਬਹੁਤ ਹੀ ਉਤਸੁਕ ਹਾਂ ਤੁਸੀ ਕਿੰਨੇ ਉਤਸੁਕ ਹੋ ਸਾਨੂੰ ਟਿੱਪਣੀ ਭਾਗ ਵਿੱਚ ਦਸੋ। ਇਸ ਤਰਾਂ ਦੀ ਹੋਰ ਅਪਡੇਟ ਦੀ ਲਈ Gabruu.com ਨੂੰ ਫਾਲੋ ਕਰੋ।