AADAT LYRICS – NINJA
Singer: Ninja
Music: GoldBoy
Lyrics: Nirmaan
Video Features: Ninja, Kareena, Parmish Verma
Music On: Malwa Records
ਤੂੰ ਵਾਅਦਾ ਕੀਤਾ ਸੀ ਕਿ
ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦੂ
ਤੂੰ ਆਖਦਾ ਹੁੰਦਾ ਸੀ ਕਿ
ਚੰਨ ਤੇਰੇ ਪੈਰਾਂ ਚ ਧਰ ਦੂ
ਨਾ ਤੂੰ ਵਾਅਦਾ ਪੂਰਾ ਕੀਤਾ
ਨਾ ਤੂੰ ਚੰਨ ਹੀ ਲੈ ਆਇਆ
ਮੇਰੇ ਕਮਲੇ ਦਿਲ ਨੂੰ ਕਿਓਂ
ਤੂੰ ਐਵੇਂ ਦੁਖ ਵਿਚ ਪਾਇਆ
ਕੀ ਦੱਸ ਮਜਬੂਰੀ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ
ਪਰ ਤੇਰੀ ਆਦਤ ਪੈ ਗਈ ਆ (x3)
ਕੈਸੀ ਹੈ ਦੂਰੀ ਆ ਕੋਈ ਹੱਲ ਹੀ ਨਹੀਂ
ਅੱਜ ਵੀ ਤੂੰ ਆਇਆ ਨਾ
ਤੂੰ ਆਉਣਾ ਕੱਲ ਵੀ ਨਹੀਂ
ਚਿੱਠੀਆਂ ਵੀ ਪਈਆਂ ਮੈਂ
ਤੂੰ ਤਾਂ ਪੜ੍ਹੀਆਂ ਹੀ ਨਹੀਂ
ਕਾਹਦਾ ਹੈ ਮਿਲਣਾ ਜੇ ਗੱਲਾਂ ਕਰੀਆਂ ਹੀ ਨਹੀਂ
ਸੋਚ ਸੋਚ ਦਿਨ ਮੁੱਕ ਜਾਂਦੇ
ਵੇ ਤੇਰੇ ਲਾਰੇ ਨਹੀਂ ਮੁੱਕਦੇ
ਲੱਖ ਮਨਾ ਲਿਆ ਦਿਲ ਨੂੰ
ਵੇ ਮੇਰੇ ਹੰਜੂ ਨਹੀਂ ਰੁੱਕਦੇ
ਵੇ ਹੁਣ ਮੇਰੀ ਜਾਨ ਤੇ ਪੈ ਗਈ ਆ
ਦਿਲ ਮੇਰਾ ਵੀ ਕਰਦੈ ਛੱਡ ਦਾਂ
ਪਰ ਤੇਰੀ ਆਦਤ ਪੈ ਗਈ ਆ (x3)
ਛੱਡ ਦਿਲ ਮੇਰਿਆ ਜੇ ਓਹਦਾ ਸਰ ਹੀ ਗਿਆ
ਕੀਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ
ਗੱਲ ਮੇਰੀ ਚੁਭਉਗੀ ਜਰਾ ਸੁਨ ਕੇ ਤਾਂ ਜਾ
ਅੱਜ ਮੇਰੀ ਗੱਲ ਦਾ ਗੁੱਸਾ ਕਰ ਕੇ ਤਾਂ ਜਾ
ਦੁੱਖ ਤੇਰੇ ਸਾਰੇ ਰੱਖ ਲੈਣੇ
ਵੇ ਤੇਰੇ ਹਾਸੇ ਨਹੀਂ ਰੱਖਣੇ
ਨਿਰਮਾਣ ਤੇਰੇ ਮੈਂ ਦਿੱਤੇ ਹੋਏ ਦਿਲਾਸੇ ਨਹੀਂ ਰੱਖਣੇ
ਨਾ ਤੇਰੇ ਲਈ ਜ਼ਰੂਰੀ ਰਹਿ ਗਈ ਆਂ
ਦਿਲ ਮੇਰਾ ਵੀ ਕਰਦੈ ਛੱਡ ਦਾਂ
ਪਰ ਤੇਰੀ ਆਦਤ ਪੈ ਗਈ ਆ (x3)
Related Articles: