Popular Countries

ਅਦਾਕਾਰ Jagdeep ਦਾ 81 ਦੀ ਉਮਰ ਵਿੱਚ ਹੋਇਆ ਦੇਹਾਂਤ

By Harpreet Kaur . 9th July 2020 11:57am
ਅਦਾਕਾਰ Jagdeep ਦਾ 81 ਦੀ ਉਮਰ ਵਿੱਚ ਹੋਇਆ ਦੇਹਾਂਤ
ਦਿੱਗਜ਼ ਅਦਾਕਾਰ Jagdeep ਹੁਣ ਇਸ ਦੁਨੀਆਂ ‘ਚ ਨਹੀਂ ਰਹੇ, ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ ਹੈ । Jagdeep ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਗਰੋਂ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। Jagdeep Singh ਦਾ ਜਨਮ ਮੱਧ ਪ੍ਰਦੇਸ਼ ‘ਚ 29 ਮਾਰਚ, 1939 ਨੂੰ ਹੋਇਆ। ਬਚਪਨ ‘ਚ ਹੀ Jagdeep ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 ‘ਚ ਪਰਿਵਾਰ ‘ਚ ਆਰਥਿਕ ਤੰਗੀ ਆਉਣ ਲੱਗੀ।


ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ। ਮੁੰਬਈ ‘ਚ Jagdeep ਦੀ ਮਾਂ ਘਰ ਦੇ ਗੁਜ਼ਾਰੇ ਲਈ ਇਕ ਅਨਾਥ ਆਸ਼ਰਮ ‘ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਂ ਨੇ ਇਕ ਇਕ ਪੈਸਾ ਬਚਾਉਣਾ ਸ਼ੁਰੂ ਕੀਤਾ। ਮਾਂ ਨੂੰ ਏਨੀ ਮਿਹਨਤ ਕਰਦਿਆਂ ਦੇਖ ਕੇ Jagdeep ਨੇ ਸਕੂਲ ਛੱਡਣ ਦਾ ਫੈਸਲਾ ਕਰ ਲਿਆ ਤੇ ਸੜਕਾਂ ‘ਤੇ ਸਮਾਨ ਵੇਚਣ ਲੱਗੇ। ਬਾਅਦ ‘ਚ ਉਨ੍ਹਾਂ ਨੂੰ ਫਿਲਮਾਂ ‘ਚ ਕੰਮ ਮਿਲਿਆ। ਰਿਪੋਰਟ ਮੁਤਾਬਕ Jagdeep ਨੂੰ ਪਹਿਲੀ ਫ਼ਿਲਮ ਲਈ ਤਿੰਨ ਰੁਪਏ ਮਿਹਨਤਾਨਾ ਮਿਲਿਆ ਸੀ।

ਇਹ ਫ਼ਿਲਮ ਸਾਲ 1951 ‘ਚ ਆਈ ‘afsana’ ਫ਼ਿਲਮ ਸੀ ਜਿਸ ‘ਚ ਉਨ੍ਹਾਂ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਹਿੰਦੀ ਫ਼ਿਲਮ ਇੰਡਸਟਰੀ ‘ਚ ਕਾਮੇਡੀਅਨ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ Jagdeep ਨੇ ਕਰੀਬ 400 ਫ਼ਿਲਮਾਂ ‘ਚ ਕੰਮ ਕੀਤਾ।