Popular Countries

Afsana Khan ਅਤੇ Yuvraj Hans ਦੀ ਆਵਾਜ਼ ‘ਚ ਗੀਤ 'Bazaar' ਹੋਇਆ ਰਿਲੀਜ਼ , ਦੇਖੋ ਵੀਡੀਓ

By Harpreet Kaur . 1st July 2020 12:47pm
Afsana Khan ਅਤੇ Yuvraj Hans ਦੀ ਆਵਾਜ਼ ‘ਚ ਗੀਤ 'Bazaar' ਹੋਇਆ ਰਿਲੀਜ਼ , ਦੇਖੋ ਵੀਡੀਓ


Afsana khan ਅਤੇ  Yuvraj Hans ਦੀ ਆਵਾਜ਼ ‘ਚ ਗੀਤ ‘Bazaar’ ਰਿਲੀਜ਼ ਹੋ ਚੁੱਕਿਆ ਹੈ । ਜਿਸ ਦਾ ਵੀਡੀਓ Himashi khuran ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਫੀਚਰਿੰਗ ‘ਚ Himashi Khuran ਨਜ਼ਰ ਆ ਰਹੇ ਨੇ । 

ਆਓ ਤੁਸੀ ਵੀ ਦੇਖੋ ਇਸ ਗੀਤ ਦੀ ਵੀਡੀਓ। 



ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ Abeer ਨੇ ਲਿਖੇ ਹਨ ਜਦੋਂਕਿ ਮਿਊਜ਼ਿਕ Goldboyਨੇ ਦਿੱਤਾ ਹੈ । ਫੀਚਰਿੰਗ ‘ਚ Himashi khuran ਦੇ ਨਾਲ Yuvraj Hans ਵੀ ਨਜ਼ਰ ਆ ਰਹੇ ਨੇ ।



ਇਸ ਗੀਤ ‘ਚ ਇੱਕ ਸ਼ਖਸ ਦੀ ਬੇਵਫਾਈ ਦੀ ਗੱਲ ਕੀਤੀ ਗਈ ਹੈ । ਇਸ ਦੇ ਨਾਲ ਹੀ ਅੱਜ ਕੱਲ੍ਹ ਦੇ ਮੁੰਡਿਆਂ ਕੁੜੀਆਂ ਦੇ ਪਿਆਰ ਨੂੰ ਵੀ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ Afsana Khan ਨੇ ਕਈ ਹਿੱਟ ਗੀਤ ਦਿੱਤੇ ਹਨ । 





View this post on Instagram

🤗🤗😂😂

A post shared by Afsana Khan 🌟🎤 (@itsafsanakhan) on


Yuvraj Hans ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।