Popular Countries

ਬੱਚਨ ਪਰਿਵਾਰ ਤੋਂ ਬਾਅਦ ਹੁਣ ਅਦਾਕਾਰਾ Sara Ali Khan ਦੇ ਡਰਾਈਵਰ ਨੂੰ ਵੀ ਹੋਇਆ ਕੋਰੋਨਾ

By Harpreet Kaur . 14th July 2020 04:14pm
ਬੱਚਨ ਪਰਿਵਾਰ ਤੋਂ ਬਾਅਦ ਹੁਣ ਅਦਾਕਾਰਾ Sara Ali Khan ਦੇ ਡਰਾਈਵਰ ਨੂੰ ਵੀ ਹੋਇਆ ਕੋਰੋਨਾ



ਬੱਚਨ ਪਰਿਵਾਰ ਤੋਂ ਬਾਅਦ ਹੁਣ ਅਦਾਕਾਰਾ Sara Ali Khan ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਕੋਰੋਨਾ ਪਾਜੀਟਿਵ ਪਾਏ ਗਏ ਹਨ।ਬਾਅਦ ਵਿੱਚ ਡਰਾਈਵਰ ਨੂੰ ਵੀ ਕੁਆਰੰਟੀਲ ਸੈਂਟਰ ਭੇਜ ਦਿੱਤਾ ਗਿਆ।


View this post on Instagram

🙏🏻🙏🏻🙏🏻

A post shared by Sara Ali Khan (@saraalikhan95) on



Sara Ali Khan ਨੇ ਲਿਖਿਆ ਕਿ ਮੈਂ ਤੁਹਾਡੇ ਲੋਕਾਂ ਨੂੰ ਦੱਸਣਾ ਚਾਹਾਂਗੀ ਕਿ ਸਾਡੇ ਡਰਾਈਵਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਰਿਪੋਰਟ ਮਿਲਦੇ ਹੀ ਬੀਐਮਸੀ ਨੂੰ ਸੂਚਨਾ ਦੇ ਦਿੱਤੀ ਗਈ ਹੈ।ਇਸਦੇ ਨਾਲ ਹੀ ਡਰਾਈਵਰ ਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ ਹੈ।ਮੇਰੇ ਪਰਿਵਾਰ ਦੇ ਲੋਕ ਅਤੇ ਘਰ ਦੇ ਸਾਰੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ। ਅਸੀਂ ਸਾਰੇ ਲੋਕ ਜਰੂਰੀ ਸਾਰੀ ਸਾਵਧਾਨੀ ਵਰਤ ਰਹੇ ਹਾਂ, ਬੀਐਮਸੀ ਦੇ ਵਲੋਂ ਦਿੱਤੀ ਜਾ ਰਹੀ ਗਾਈਡਲਾਈਨਜ਼ ਦੇ ਲਈ ਧੰਨਵਾਦ।



 ਇਸ ਨਾਲ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ Varun Dhawan ਦੇ ਨਾਲ ਫਿਲਮ
 'Coolie No -1' ਵਿੱਚ ਨਜ਼ਰ ਆਵੇਗੀ।ਇਹ ਫਿਲਮ ਪੂਰੀ ਤਰ੍ਹਾਂ ਤੋਂ ਬਣ ਕੇ ਤਿਆਰ ਹੋ ਗਈ ਹੈ। ਮਾਰਚ ਜਾਂ ਅਪ੍ਰੈਲ ਵਿੱਚ ਇਸਦਾ ਟ੍ਰੇਲਰ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਇਸ ਈਵੈਂਟ ਨੂੰ ਟਾਲ ਦਿੱਤਾ ਗਿਆ।


 ਉਮੀਦ ਹੈ ਕਿ ਦੇਸ਼ ਵਿੱਚ ਥਿਏਟਰਜ਼ ਖੁੱਲਣ ਤੋਂ ਬਾਅਦ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ।