ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਚ ਭਾਰਤ ਅਭਿਆਨ ਤੇ ਬਣੀ ਫਿਲਮ ‘ਟਾਇਲਟ: ਇਕ ਪ੍ਰੇਮ ਕਥਾ’ ਅੱਜ ਕਲ ਫਾਫੀ ਸੁਰਖੀਆਂ ਵਿਚ ਹੈ | ਇਸ ਫਿਲਮ ਦੇ ਮੁਖ ਕਿਰਦਾਰ ਬਾਲੀਵੁੱਡ ਸੁਪਰਸਟਾਰ ਅਕਸ਼ਯ ਕੁਮਾਰ ਹਨ | ਫਿਲਮ ਵਿੱਚ ਅਕਸ਼ਯ ਦਾ ਸਾਥ ਨਿਭਾ ਰਹੀ ਹੈ ਅਦਾਕਾਰਾ ਭੂਮੀ ਪੇਡਨੇਕਰ | ਹਾਲਾਂ ਕਿ ਫਿਲਮ ਦੀ ਗਰਾਊਂਡ ਪ੍ਰੋਮੋਸ਼ਨ ਹਾਲੇ ਤਕ ਸ਼ੁਰੂ ਨਹੀਂ ਹੋਈ ਹੈ ਪਰ ਇੰਝ ਲੱਗਦਾ ਪ੍ਰਸ਼ੰਸਕ ਪਹਿਲਾਂ ਤੋਂ ਹੀ ਫਿਲਮ ਨੂੰ ਲੈ ਕੇ ਕਾਫੀ ਉਤਸਾਹਿਤ ਹਨ |

ਹਾਲ ਹੀ ਵਿਚ ਅਕਸ਼ਯ ਕੁਮਾਰ ਦੇ ਇਕ ਜਬਰਾ ਫੈਨ ਅਭਿਸ਼ੇਕ ਭੱਟ ਉਰਫ ਏਬੀਆਰਕੇ ਨੇ ਇਕ ਕਮਾਲ ਦਾ ਰੈਪ ਵੀਡੀਓ ਬਣਾਇਆ ਹੈ, ਜਿਸਦੇ ਬੋਲ ਕਾਫੀ ਵਚਿੱਤਰ ਹਨ ਤੇ ਸੰਗੀਤ ਹਿਪ ਹੋਪ ਅਪਣਾਇਆ ਗਿਆ ਹੈ | ਅਭਿਸ਼ੇਕ ਨੇ ਵੀਡੀਓ ਬਣਾ ਯੂਟੀਊਬ ਤੇ ਅੱਪਲੋਡ ਕਰਦੇ ਹੋਏ ਗਾਣੇ ਨੂੰ ਅਕਸ਼ਯ ਕੁਮਾਰ ਨੂੰ ਸਮਰਪਿਤ ਕਰਦਿਆਂ ਹੋਇਆ ਕਿਹਾ “ਹੁਣ ਵਕ਼ਤ ਹੈ ਕੇਸ਼ਵ (ਅਕਸ਼ਯ ਕੁਮਾਰ) ਅਤੇ ਜਯਾ (ਭੂਮੀ) ਦੀ ਅਨੋਖੀ ਲਵ ਸਟੋਰੀ ਦਾ ਹਿਸਾ ਬਣਨ ਦਾ | ਪੇਸ਼ ਹੈ ਮੇਰਾ ਰੈਪ ਗਾਣਾ ਜਿਸ ਨੂੰ ਬਣਾਇਆ ਹੈ ‘ਟਾਇਲਟ: ਇਕ ਪ੍ਰੇਮ ਕਥਾ’ ਲਈ “|

ਅਕਸ਼ਯ ਨੂੰ ਮੁਖਾਤਿਬ ਕਰਦੇ ਹੋਏ ਅਭਿਸ਼ੇਕ ਅਗੇ ਲਿਖਦਾ ਹੈ “ਉਮੀਦ ਕਰਦਾਂ ਤੁਸੀਂ ਵੀਡੀਓ ਵੇਖੋਗੇ | ਮੈਂ ਇਸਤੇ ੨ ਦਿਨ ਤਕ ਕੰਮ ਕੀਤਾ ਹੈ | ਮੈਂ ਤੁਹਾਡੇ ਤੋਂ ਪ੍ਰੇਰਿਤ ਹਾਂ | ਮੈਂ ਤੁਹਾਡਾ ਬਹੁਤ ਵਾਡਾ ਪ੍ਰਸ਼ੰਸਕ ਹਾਂ “|

ਜਿਥੇ ਇਕ ਪਾਸੇ ਅਭਿਸ਼ੇਕ ਸਿਰਫ ਏਹੀ ਸੋਚ ਰਿਹਾ ਸੀ ਕਿ ਅਕਸ਼ਯ ਵੀਡੀਓ ਦੇਖਣਗੇ | ਉਨ੍ਹੇ ਇਹ ਕਦੀ ਨਹੀਂ ਸੋਚਿਆ ਹੋਊਗਾ ਕਿ ਅਕਸ਼ਯ ਨਾ ਸਿਰਫ ਵੀਡੀਓ ਟਵਿੱਟਰ ਤੇ ਸ਼ੇਅਰ ਕਰਨਗੇ ਬਲਕਿ ਉਹ ਆਪਣੇ ਇਸ ਜਾਬਰ ਫੈਨ ਨੂੰ ਵੀਡੀਓ ਲਈ ਸਲਾਮੀ ਵੀ ਪੇਸ਼ ਕਰਨਗੇ | ਅਕਸ਼ਯ ਨੇ ਇਕ ਟਵੀਟ ਕਰਦਿਆਂ ਗਾਣਾ ਸ਼ੇਅਰ ਕਰਨ ਦੇ ਨਾਲ ਲਿਖਿਆ “ਹਰ ਘਰ ਵਿਚ ਹੋਊਗਾ ਸ਼ੌਚਾਲਯ ਉਹ ਦਿਨ ਸਬਤੋਂ ਚੰਗਾ ਹੋਊਗਾ ਲੇਕਿਨ ਫਿਲਹਾਲ ਇਹ ਵੀਡੀਓ ਵੇਖ ਕਿ ਅੱਜ ਦਾ ਦਿਨ ਚੰਗਾ ਹੋਗਿਆ | ਸਲਾਮ ਹੈ ਤਾਹ ਨੂੰ ਮਿਸਟਰ #ਏਬੀਆਰਕੇ |”

ਰੈਪ ਦੀ ਵੀਡੀਓ ਬਣਾਈ ਹੈ ਭਾਰਤ ਗੁਪਤਾ ਨੇ ਤੇ ਗਾਣੇ ਨੂੰ ਗਾਇਆ ਤੇ ਬੋਲ ਲਿਖੇ ਗਏ ਨੇ ਅਭਿਸ਼ੇਕ ਦ੍ਵਾਰਾ ਅਤੇ ਮਿਕਸਿੰਗ ਤੇ ਐਡੀਟਿੰਗ ਵੀ ਅਭਿਸ਼ੇਕ ਨੇ ਹੀ ਕੀਤੀ ਹੈ |

ਟਾਇਲਟ: ਇਕ ਪ੍ਰੇਮ ਕਥਾ ਇਕ ਵਿਅੰਗਾਤਮਿਕ ਕਾਮੇਡੀ ਫਿਲਮ ਹੈ ਜਿਸਦੇ ਨਿਰਦੇਸ਼ਕ ਨੇ ਸ਼੍ਰੀ ਨਾਰਾਇਣ ਸਿੰਘ | ਇਹ ਫਿਲਮ ਭਾਰਤ ਦੇ ਦਿਹਾਤੀ ਇਲਾਕਿਆਂ ‘ਚ ਖੁਲੇ ‘ਚ ਮੱਲ-ਮੂਤਰ ਕਰਨ ਤੇ ਅਧਾਰਿਤ ਹੈ | ਫਿਲਮ ਆਉਣ ਵਾਲੀ ੧੧ ਅਗਸਤ ੨੦੧੭ ਨੂੰ ਰਿਲੀਜ਼ ਹੋ ਰਹੀ ਹੈ

LEAVE A REPLY

Please enter your comment!
Please enter your name here