Popular Countries

Ammy Virk ਤੇ Sargun Mehta , Nimrat Khaira ਨੇ ਆਪਣੀ ਨਵੀ ਪੰਜਾਬੀ ਫ਼ਿਲਮ ਦਾ ਕੀਤਾ ਐਲਾਨ, ਦੇਖੋ ਪੋਸਟਰ

By Harpreet Kaur . 29th June 2020 12:34pm
Ammy Virk ਤੇ Sargun Mehta , Nimrat Khaira ਨੇ ਆਪਣੀ ਨਵੀ ਪੰਜਾਬੀ ਫ਼ਿਲਮ ਦਾ ਕੀਤਾ ਐਲਾਨ, ਦੇਖੋ ਪੋਸਟਰ





ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁੱਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ। ਇਸ ਸਭ ਦੇ ਚਲਦੇ ਹੀ Ammy Virk ਨੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ । ਜੀ ਹਾਂ  'SAUNKAN SAUNKNE' ਟਾਈਟਲ ਹੇਠ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ਜਿਸਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

ਆਓ ਤੁਸੀ ਵੀ ਦੇਖੋ। 





ਫ਼ਿਲਮ ਦਾ ਟਾਈਟਲ ਬਹੁਤ ਹੀ ਮਜ਼ੇਦਾਰ ਹੈ ਜੋ ਕੇ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਫ਼ਿਲਮ ‘ਚ Ammy Virk ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ Sargun mehta ਤੇ nimrat khaira । ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ 
ਬਣੇਗੀ ।




'SAUNKAN SAUNKNE' ਫਿਲਮ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਪੰਜਾਬੀ ਫ਼ਿਲਮੀ ਜਗਤ ‘ਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ Ambardeep Singh ਨੇ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । Amarjit Singh Saron ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾਵੇਗਾ । ਇਸ ਫ਼ਿਲਮ ‘ਚ ਮਿਊਜ਼ਿਕ ਦੇਣਗੇ Desi Crew ਵਾਲੇ । ਫ਼ਿਲਮ ਦੇ ਐਲਾਨ ਤੋਂ  ਬਾਅਦ ਫੈਨਜ਼ ਕਾਫੀ ਉਤਸੁਕ ਦਿਖਾਈ ਦੇ ਰਹੇ ਨੇ ।