Popular Countries

Amrit Maan ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘PINK PINK ADDIYAAN’

By Harpreet Kaur . 20th February 2020 12:09pm
 Amrit Maan ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘PINK PINK ADDIYAAN’



Amrit Maan ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ ਜੋ ਪੰਜਾਬੀ ਫਿਲਮ ਅਤੇ ਸੰਗੀਤ ਨਾਲ ਜੁੜਿਆ ਹੋਇਆ ਹੈAmrit Maan ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਗੀਤਕਾਰ ਵਜੋਂ ਕੀਤੀ ਸੀ ਅਤੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ Amrit Maan ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘PINK PINK ADDIYAAN’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਨੂੰ Amrit Maan ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੀਤ ਦੇ ਕ੍ਰੇਡਿਟ ਬਾਰੇ ਗੱਲ ਕਰੀਏ ਤਾਂ ਇਸ ਡਿਊਟ ਗੀਤ ਨੂੰ Amrit Maan ਅਤੇ ਸੁਰੀਲੀ ਅਵਾਜ ਵਾਲੇ Jigar ਚਾਰ ਚੰਨ ਲਗਾਉਦੇ ਨਜ਼ਰ ਆਉਣਗੇ ਅਤੇ ਇਸ ਗੀਤ ਦੇ ਬੋਲ Narinder Batth ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ Desi Crew ਨੇ ਦਿੱਤਾ ਹੈ।‘PINK PINK ADDIYAAN’ ਗੀਤ ਦਾ ਵੀਡੀਓ Mahi Sandhu ਅਤੇ Joban Sandhu ਵਲੋਂ ਤਿਆਰ ਕੀਤੀ ਹੈ। ਇਹ ਗੀਤ Bamb Beats ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।  



ਜੇ ਗੱਲ ਕਰੀਏ Amrit Maan ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਕਾਫੀ ਸਰਗਰਮ ਨੇ।Amrit Maan ਇਸ ਤੋਂ ਪਹਿਲਾਂ ਵੀ Trending Nakhra, Bamb Jatt, Collar Bone, Sach Te Supna ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾਂ ਹਾਲ ਹੀ ਵਿੱਚ ਦੀ ਗੱਲ ਕੀਤੀ ਜਾਵੇ ਤਾਂ Amrit Maan ਗੀਤ 'Subaah Jatt Da' ਦੇ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਸਨ।





ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਤੋਂ ਪਹਿਲਾਂ ਵੀ  Amrit Maan ਨੇ ਕਈ ਹਿੱਟ ਗੀਤ ਗਾਏ ਹਨ।Amrit Maan ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ 'Subaah Jatt Da' ਗੀਤ ਦਾ ਮਿਊਜ਼ਿਕ Gur Sidhu ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਗੀਤ ਦਾ ਵੀਡੀਓ Mahi Sandhu ਅਤੇ Joban Sandhu ਨੇ ਤਿਆਰ ਕੀਤਾ ਸੀ। 

Related Posts: