Popular Countries

Amrit Maan ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ, ਪੋਸਟਰ ਖੂਬ ਹੋ ਰਿਹਾ ਵਾਇਰਲ

By Harpreet Kaur . 20th July 2020 06:20pm
Amrit Maan ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ, ਪੋਸਟਰ ਖੂਬ ਹੋ ਰਿਹਾ ਵਾਇਰਲ



Amrit Maan ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ ਜੋ ਪੰਜਾਬੀ ਫਿਲਮ ਅਤੇ ਸੰਗੀਤ ਨਾਲ ਜੁੜਿਆ ਹੋਇਆ ਹੈ। Amrit Maan ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਗੀਤਕਾਰ ਵਜੋਂ ਕੀਤੀ ਸੀ ਅਤੇ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ Amrit Maan ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਅਸੀਂ ਓਹ ਹੁੰਨੇ ਆਂ' ਦਾ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ ।



ਆਪਣੇ ਨਵੇਂ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ Amrit Maan ਨੇ ਲਿਖਿਆ ਹੈ, ‘ਹੋਜੋ ਤਕੜੇ …’ਅਸੀਂ ਓਹ ਹੁੰਨੇ ਆਂ’ । ਜਲਦੀ ਆ ਰਿਹਾ ਹੈ ਬਸ’ । 

ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੀਤ ਦੇ ਕ੍ਰੇਡਿਟ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ Amrit Maan ਆਪਣੀ ਸੁਰੀਲੀ ਅਵਾਜ ਨਾਲ ਚਾਰ ਚੰਨ ਲਗਾਉਦੇ ਨਜ਼ਰ ਆਉਣਗੇ ਅਤੇ ਇਸ ਗੀਤ ਦਾ ਮਿਊਜ਼ਿਕ ikwinder singh ਨੇ ਦਿੱਤਾ ਹੈ। ਇਹ ਗੀਤ Bamb Beats ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।  



ਜੇ ਗੱਲ ਕਰੀਏ Amrit Maan ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਕਾਫੀ ਸਰਗਰਮ ਨੇ।Amrit Maan ਇਸ ਤੋਂ ਪਹਿਲਾਂ ਵੀ Trending Nakhra, Bamb Jatt, Collar Bone, Sach Te Supna ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।