Popular Countries

ਦਰਸ਼ਕਾਂ ਦੇ ਦਿਲਾ ਵਿੱਚ ਧੱਕ ਪਾ ਰਿਹਾ Amrit Maan ਦਾ ਗੀਤ 'LIFESTYLE' , ਟੀਜ਼ਰ ਹੋਇਆ ਰਿਲੀਜ਼

By Harpreet Kaur . 11th April 2020 11:57am
 ਦਰਸ਼ਕਾਂ ਦੇ ਦਿਲਾ ਵਿੱਚ ਧੱਕ ਪਾ ਰਿਹਾ Amrit Maan ਦਾ ਗੀਤ 'LIFESTYLE' , ਟੀਜ਼ਰ ਹੋਇਆ ਰਿਲੀਜ਼



ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Amrit Maan  ਦਾ ਗੀਤ 'PINK PINK ADDIYAAN' ਸੁਪਰ ਡੂਪਰ ਹਿੱਟ ਹੋਇਆ ਹੈ । ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗੀਤ ਵੱਜਦਾ ਸੁਣਾਈ ਦਿੰਦਾ ਹੈ । ਇਸ ਗੀਤ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। Amrit Maan ਦਾ ਨਵਾਂ ਗੀਤ 'LIFESTYLE' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਗੀਤ 'PINK PINK ADDIYAAN' ਦੇ ਇਸ ਗੀਤ ਦੀ ਸਫ਼ਲਤਾ ਤੋਂ ਬਾਅਦ Amrit Maan ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਹਿੱਟ ਗੀਤ ਦਿੱਤਾ ਹੈ । ਕੁਝ ਦਿਨ ਪਹਿਲਾ ਇਸ ਗੀਤ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । 

ਤੁਸੀ ਨਜ਼ਰ ਮਾਰੋ ਇਸ ਗੀਤ ਦੇ ਟੀਜ਼ਰ  'ਤੇ 



ਗੀਤ ਦੇ ਕ੍ਰੇਡਿਟ ਬਾਰੇ ਗੱਲ ਕਰੀਏ ਤਾਂ ਇਸ ਡਿਊਟ ਗੀਤ ਨੂੰ Amrit Maan ਅਤੇ ਸੁਰੀਲੀ ਅਵਾਜ ਵਾਲੀ Gurlez Akhtar ਚਾਰ ਚੰਨ ਲਗਾਉਦੇ ਨਜ਼ਰ ਆਉਣਗੇ ਅਤੇ ਇਸ ਗੀਤ ਦੇ ਬੋਲ ਖੁਦ Amrit Maan ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ Intense ਨੇ ਦਿੱਤਾ ਹੈ। 'LIFESTYLE' ਗੀਤ ਦਾ ਵੀਡੀਓ Sukh Sanghera ਵਲੋਂ ਤਿਆਰ ਕੀਤਾ  ਹੈ। 


ਇਹ ਗੀਤ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਗੀਤ ‘ਚ ਉਹਨਾਂ ਨੇ LIFESTYLE  ਦੀ ਗੱਲ ਕੀਤੀ ਹੈ ।ਟੀਜ਼ਰ ਨੂੰ ਪਹਿਲੀ ਨਜ਼ਰ ਵੇਖਣ ਤੋਂ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ ‘ਚ ਜੱਟ ਦੇ ਮਹਿੰਗੇ ਸ਼ੌਂਕਾਂ ਦੀ ਗੱਲ ਕੀਤੀ ਗਈ ਹੈ ।


View this post on Instagram

Ki ae jhanjra di gal mai Toofan deva thall🔥

A post shared by Amrit Maan (@amritmaan106) on



 Amrit Maan ਦੇ  ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਨੇ। ਜਿਸ ‘ਚ Do Dooni Panj, Laung Laachi ਸਣੇ ਕਈ ਫ਼ਿਲਮਾਂ ਸ਼ਾਮਿਲ ਹਨ Amrit Maan ਇਸ ਤੋਂ ਪਹਿਲਾਂ ਵੀ Trending Nakhra, Bamb Jatt, Collar Bone, Sach Te Supna ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। 


Related Posts: