Popular Countries

ਬਾਲੀਵੁੱਡ ਤੋਂ ਆਈ ਗੁੱਡ ਨਿਊਜ਼ Anushka Sharma ਅਤੇ Virat Kohli ਬਣਨ ਵਾਲੇ ਹਨ ਮੰਮੀ ਪਾਪਾ

By Harpreet Kaur . 27th August 2020 12:20pm
ਬਾਲੀਵੁੱਡ ਤੋਂ ਆਈ ਗੁੱਡ ਨਿਊਜ਼ Anushka Sharma ਅਤੇ Virat Kohli ਬਣਨ ਵਾਲੇ ਹਨ ਮੰਮੀ ਪਾਪਾ





ਬਾਲੀਵੁੱਡ ਤੋਂ ਇਕ ਬੇਹੱਦ ਚੰਗੀ ਖ਼ਬਰ ਆ ਰਹੀ ਹੈ। Anushka Sharma ਪ੍ਰੈਗਨੇਂਟ ਹੈ। ਵੀਰਵਾਰ ਨੂੰ Anushka Sharma ਅਤੇ Virat Kohli ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖੁਸ਼ਖਬਰੀ ਆਪਣੇ ਫੈਨਜ਼ ਨੂੰ ਦਿੱਤੀ। ਇਸਦੇ ਨਾਲ ਹੀ ਦੋਵਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਈ ਸੈਲੇਬ੍ਰਿਟੀਜ਼ ਅਤੇ ਦੋਸਤਾਂ ਨੇ Anushka Virat ਨੂੰ ਜੀਵਨ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਦੀ ਮੁਬਾਰਕਬਾਦ ਦਿੱਤੀ।




Anushka Sharma ਨੇ Virat Kohli ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਹ ਖਬਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। Anushka ਦਾ ਬੇਬੀ ਬੰਪ ਸਾਫ ਦਿਖ ਰਿਹਾ ਹੈ। ਇਸ ਤਸਵੀਰ ਨਾਲ Anushka ਨੇ ਲਿਖਿਆ-‘ਔਰ ਫਿਰ, ਹਮ ਤੀਨ ਹੋ ਜਾਏਂਗੇ। ਜਨਵਰੀ 2021 ਵਿਚ ਆ ਰਿਹਾ ਹੈ।’





ਦੱਸ ਦਈਏ Anushka Sharma ਨੇ Virat Kohli ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2017 ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਦੋਵਾਂ ਨੇ 11 ਦਸੰਬਰ ਨੂੰ ਬਿਨ੍ਹਾਂ ਕਿੱਸੇ ਖ਼ਬਰ, ਬਿਨ੍ਹਾਂ ਕਿੱਸੇ ਅੱਪਡੇਟ ਦੇ Anushka Sharma ਤੇ Virat Kohli ਨੇ ਚੁੱਪ ਚਾਪ ਇਟਲੀ ਦੇ ਵਿਚ ਵਿਆਹ ਕਰਵਾ ਲਿਆ ਸੀ।