Popular Countries

Asim Riaz ਅਤੇ Himanshi Khurana ਦੀ ਜੋੜੀ Neha Kakkar ਦੇ ਗੀਤ ਵਿੱਚ ਪਾਵੇਗੀ ਧਮਾਲਾਂ

By Harpreet Kaur . 12th March 2020 11:32am
 Asim Riaz ਅਤੇ Himanshi Khurana ਦੀ ਜੋੜੀ Neha Kakkar ਦੇ ਗੀਤ ਵਿੱਚ ਪਾਵੇਗੀ ਧਮਾਲਾਂ



ਟੀਵੀ ਦਾ ਸਭ ਤੋਂ ਪਾਪੁਲਰ ਰਿਐਲਿਟੀ ਸ਼ੋਅ 'Bigg Boss -13' ਪਿਛਲੇ ਮਹੀਨੇ ਖਤਮ ਹੋ ਚੁੱਕਿਆ ਹੈ। Sidharth Shukla ਸ਼ੋਅ ਦੇ ਜੇਤੂ ਵੀ ਬਣ ਚੁੱਕੇ ਹਨ ਪਰ ਹੁਣ ਵੀ ਇਸ ਸ਼ੋਅ ਦੇ ਕੰਟੈਸਟੈਂਟ ਖੂਬ ਸੁਰਖੀਆਂ ਬਟੋਰ ਰਹੇ ਹਨ। 'Bigg Boss -13' ਦੇ ਘਰ ਵਿੱਚ ਦਰਸ਼ਕਾਂ ਨੂੰ Asim Riaz ਅਤੇ Himanshi Khurana ਦੀ ਜੋੜੀ ਬੇਹੱਦ ਪਸੰਦ ਆਈ।ਉੱਥੇ ਹੀ ਹੁਣ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਦੋਨਾਂ ਨੂੰ ਇੱਕ – ਦੂਜੇ ਦੇ ਨਾਲ ਕਈ ਵਾਰ ਸਪਾਟ ਕੀਤਾ ਜਾ ਚੁੱਕਿਆ ਹੈ ਅਤੇ ਹੁਣ Himanshi Khurana ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕਿਸੇ ਮਿਊਜ਼ਿਕ ਵੀਡੀਓ ਦੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ Asim Riaz Himanshi Khurana ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਪੋਸਟਰ ਵਿੱਚ ਦੋਨੋ ਹੀ ਬਹੁਤ ਖੂਬਸੂਰਤ ਲੱਗ ਰਹੇ ਹਨ। 

ਤੁਸੀ ਨਜ਼ਰ ਮਾਰੋ ਉਹਨਾਂ ਦੇ ਇਸ ਖੂਬਸੂਰਤ ਪੋਸਟਰ 'ਤੇ 




Himanshi Khurana Asim Riaz


ਇਸ ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਦਾ ਟਾਈਟਲ ਹੈ 'Kalla Sohna Nai' ਇਸ ਗੀਤ ਨੂੰ Neha Kakkar ਨੇ ਗਾਇਆ ਹੈ। ਇਸ ਗੀਤ ਨੂੰ ਮਿਊਜ਼ਿਕ Rajat Nagpal ਵਲੋਂ ਦਿੱਤਾ ਗਿਆ ਹੈ ਅਤੇ ਜਿਸ ਗੀਤ ਦੇ ਬੋਲ Babbu ਨੇ ਲਿਖੇ ਹਨ। ਇਸ ਗੀਤ ਦਾ ਵੀਡੀਓ Gurinder Bawa ਨੇ ਤਿਆਰ ਕੀਤਾ ਹੈ। 'Kalla Sohna Nai' ਗੀਤ ਦੇ ਮਿਊਜ਼ਿਕ ਵੀਡੀਓ ਨੂੰ Desi Music Factory ਦੇ ਲੇਬਲ ਹੇਠ 18 ਮਾਰਚ 2020 ਨੂੰ ਰਿਲੀਜ਼ ਕੀਤਾ ਜਾਵੇਗਾ।   


Asim Riaz Song





Asim Riaz ਦੇ ਹਾਲ ਹੀ ਵਿੱਚ ਆਏ ਪ੍ਰੋਜੈਕਟ ਬਾਰੇ ਗੱਲ ਕਰੀਏ ਤਾਂ Asim Riaz  ਬਾਲੀਵੁਡ ਅਦਾਕਾਰਾ Jacqueline Fernandez ਦੇ ਨਾਲ ਇੱਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਰ ਚੁੱਕੇ ਹਨ। ਜਿਸ ਗੀਤ ਦਾ ਟਾਈਟਲ ਹੈ  'Mere Angne Mein' ਜੋ ਕਿ ਇਹ ਗੀਤ T-Series ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਗੀਤ ਨੂੰ ਯੂਟਿਊਬ ਤੇ 28 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ। 


ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Asim Riaz ਅਤੇ Himanshi Khurana ਦੇ ਇਸ ਗੀਤ  'Kalla Sohna Nai' ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।  

Related Posts: