ਪੰਜਾਬੀ ਸੰਗੀਤ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਰ ਕੋਈ ਹੁਣ ਪੰਜਾਬੀ ਸੰਗੀਤ ਵੱਲ ਖਿੱਚਦਾ ਨਜ਼ਰ ਆ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇਸ ਰੇਵਲਿਊਸ਼ਨ ‘ਚ ਕੁਝ ਹਿੱਸਾ ਗੀਤਕਾਰ B Praak ਦਾ ਵੀ ਹੈ ਜਿਹੜੇ ਹੁਣ ਪੰਜਾਬੀ ਸੰਗੀਤ ਨੂੰ ਵੱਡੇ ਪੱਧਰ ‘ਤੇ ਲੈ ਕੇ ਆ ਰਹੇ ਹਨ। ਜੀ ਹਾਂ ਪੰਜਾਬੀ ਸੰਗੀਤਕਾਰ ਤੇ ਗਾਇਕ B Praak ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਹਨਾਂ ਨੇ ਆਪਣੇ ਨਵੇਂ ਗੀਤ 'Kuch Bhi Hojaye' ਦਾ ਪੋਸਟਰ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਤੁਸੀ ਇਕ ਨਜ਼ਰ ਮਾਰੋ।
ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ B Praak ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਹਰ ਵਾਰ ਦੀ ਤਰ੍ਹਾਂ ਇਸ ਗੀਤ ਦੇ ਬੋਲ ਵੀ jaani ਨੇ ਹੀ ਲਿਖੇ ਨੇ ਤੇ ਮਿਊਜ਼ਿਕ ਖੁਦ B Praak ਦਾ ਹੀ ਹੈ । ਗੀਤ ਦਾ ਵੀਡੀਓ Arvinder Khairaਵੱਲੋਂ ਹੀ ਤਿਆਰ ਕੀਤਾ ਗਿਆ ਹੈ । ਜੇ ਗੱਲ ਕਰੀਏ ਪੋਸਟਰ ਦੀ ਤਾਂ B Praak ਦਾ ਸੰਜੀਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ । ਹੁਣ ਦੇਖਣ ਇਹ ਹੋਵੇਗਾ ਇਹ ਗੀਤ ਰੋਮਾਂਟਿਕ ਹੋਵੇਗਾ ਜਾਂ ਫਿਰ ਸੈਡ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ । ਪਰ ਪੋਸਟਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕੁਝ ਹੀ ਸਮੇਂ ‘ਚ ਪੋਸਟਰ ਨੂੰ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਇਹ ਗੀਤ 9 ਅਪ੍ਰੈਲ ਨੂੰ ਯੂ -ਟਿਊਬ ਤੇ 'Desi Melodies' ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ ।
ਜੇ ਗੱਲ ਕਰੀਏ ਉਹਨਾਂ ਦੀ ਗਾਇਕੀ ਅਤੇ ਮਿਊਜ਼ਿਕ ਦੀ ਤਾਂ ਉਹ ਜੋ ਵੀ ਗੀਤ ਗਾਉਂਦੇ ਹਨ ਜਾਂ ਮਿਊਜ਼ਿਕ ਡਾਇਰੈਕਟ ਕਰਦੇ ਹਨ, ਉਸ ‘ਚ ਜਾਨ ਪਾ ਦਿੰਦੇ ਹਨ। ਉਹਨਾਂ ਨੇ Mann Bharrya, Rabba Ve,, Masstaani ਵਰਗੇ ਹੋਰ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੱਕੇ ਨੇ । ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।
ਅਸੀਂ B Praak ਨੂੰ ਉਹਨਾਂ ਦੇ ਇਸ ਆਉਣ ਵਾਲੇ 'KUCH BHI HOJAYE' ਗੀਤ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ। ਇਸ ਤਰਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।
Related Posts: