Popular Countries

Babbu Maan ਦਾ 'Dhuann Charde E' ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ

By Harpreet Kaur . 26th October 2020 11:58am
Babbu Maan ਦਾ 'Dhuann Charde E' ਗੀਤ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ




ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ babbu maan ਜੋ ਕਿ ਆਪਣੇ ਨਵੇਂ ਗੀਤ ਦੇ ਰਾਹੀ ਖਰੀਆਂ-ਖਰੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਉਹ 'Dhuann Charde E'  ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।



ਉਨ੍ਹਾਂ ਨੇ ਗੀਤ ਦਾ ਆਡੀਓ ਟੀਜ਼ਰ ਰਿਲੀਜ਼ ਕਰ ਦਿੱਤਾ ਹੈ । ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਹ ਗੀਤ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਕਿਵੇਂ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਉਸ ਨੂੰ ਪੇਸ਼ ਕੀਤਾ ਹੈ । ਤੇ ਨਾਲ ਹੀ ਬਹੁਤ ਸਾਰੀਆਂ ਸਮਾਜਿਕ ਬੁਰੀਆਂ ਉੱਤੇ ਨਿਸ਼ਾਨਾ ਸਾਧਿਆ ਹੈ । ਜਿਸ ਕਰਕੇ ਗੀਤ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।



ਇਸ ਗੀਤ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ Babbu Maan ਨੇ ਲਿਖਿਆ ਹੈ- ‘ਸੁਰ, ਸਾਜ,ਰਿਆਜ ਆਵਾਜ਼ ਨੂੰ ਪਿਆਰ ਕਰਨ ਵਾਲੇ ਸੱਜਣ ਇਹ ਗੀਤ ਸੁਣਨ, ਇਹ ਗੀਤ ਸਿਰਫ ਉਹਨਾ ਲਈ ਹੈ, ਜਿਹੜੇ ਮੈਨੂੰ ਸੁਣਨਾ  ਚਾਉਂਦੇ ਹਨ |  ਜਿਨ੍ਹਾਂ ਦੇ ਕੰਨ ਸੁਰ ਤੇ ਸ਼ਬਦਾਂ ਦੀ ਗਹਿਰਾਈ ਤੋਂ ਅਸਮਰਥ  ਹਨ,  ਉਹ ਕਿਰਪਾ ਕਰਕੇ ਨਾ ਸੁਨਣ ਫੇਸਬੁੱਕੀ ਵਿਦਵਾਨ ਦੂਰ ਰਹਿਣ ਨਾ LIKE ਕਰੋ ਨਾ SHARE ਕਰੋ’ ।