Popular Countries

ਕਿਸਾਨਾਂ ਅਤੇ ਮਜ਼ਦੂਰਾਂ ਲਈ Babbu Maan ਨੇ ਦਿੱਤਾ ਖ਼ਾਸ ਸੁਨੇਹਾ !

By Harpreet Kaur . 8th August 2020 05:14pm
ਕਿਸਾਨਾਂ ਅਤੇ ਮਜ਼ਦੂਰਾਂ ਲਈ Babbu Maan ਨੇ ਦਿੱਤਾ ਖ਼ਾਸ ਸੁਨੇਹਾ !



Babbu Maan ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਇੱਕ ਟਰੈਕਟਰ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕਿਸਾਨ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ । ਇਸ ਦੇ ਨਾਲ ਹੀ Babbu Maan ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ।



ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ Babbu Maan ਨੇ ਲਿਖਿਆ ਕਿ ‘ਆਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਈਏ । ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ, ਭਾਈ ਆਪਣੀਆਂ ਕਾਰਾਂ, ਟ੍ਰੈਕਟਰਾਂ ਅਤੇ ਮੋਟਰਸਾਈਕਲਾਂ ‘ਤੇ ਇਹ ਨਾਅਰਾ ਜ਼ਰੂਰ ਲਾਉਣ । ਨੌਜਵਾਨ ਵੀਰ ਅੱਗੇ ਆ ਕੇ ਹਰ ਖੇਤਰ ਸੰਭਾਲਣ, ਨਵੀਂ ਸੋਚ ਅੱਗੇ ਆਵੇ, ਜਿਸ ਦਿਨ ਕਿਸਾਨ ਮਜ਼ਦੂਰ ਯੂਨੀਅਨ ਹੋ ਗਈ। ਉਸ ਦਿਨ ਮੇਰੇ ਦੇਸ਼ ਦੇ ਕਾਮੇ ਆਪਣੀ ਹਰ ਜ਼ਰੂਰਤ ਖੁਸ਼ੀ ਖੁਸ਼ੀ ਪੂਰੀ ਕਰ ਸਕਣਗੇ । Babbu Maan ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ 




ਗੱਲ ਕਰੀਏ Babbu Maan ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਅਜਿਹੇ ਦਿੱਗਜ ਗਾਇਕ ਨੇ ਜਿਨ੍ਹਾਂ ਦੀ ਲੰਮੀ-ਚੌੜੀ ਕੱਟੜ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾਂਦਾ ਹੈ। 



Babbu Maan ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ, ਭਾਵੇਂ ਉਹ ਕਿਰਸਾਨੀ ਨਾਲ ਸਬੰਧਤ ਹੋਣ, ਧਾਰਮਿਕ ਜਾਂ ਫਿਰ ਲੋਕ ਗੀਤ ਹੋਣ ਗਾਇਕੀ ਦਾ ਹਰ ਰੰਗ ਉਨ੍ਹਾ ਨੇ ਗਾਇਆ ਹੈ ।ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।