Popular Countries

Sushant Singh Rajput ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਅਦਾਕਾਰ Abhay Deol ਨੇ ਨੈਪੋਟਿਜ਼ਮ ਬਾਰੇ ਕੀਤੇ ਵੱਡੇ ਖੁਲਾਸੇ

By Harpreet Kaur . 25th June 2020 04:15pm
Sushant Singh Rajput ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਅਦਾਕਾਰ Abhay Deol ਨੇ ਨੈਪੋਟਿਜ਼ਮ ਬਾਰੇ ਕੀਤੇ ਵੱਡੇ ਖੁਲਾਸੇ





Sushant Singh Rajput ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲ ਰਹੇ ਨੇ ਅਤੇ ਇਸ ਮਾਮਲੇ ‘ਚ ਹੁਣ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਹੈ । ਬਾਲੀਵੁੱਡਦੇ ਅਦਾਕਾਰ ਅਤੇ ਪਰਸਨੈਲਿਟੀ ਵਾਲੇ Abhay Deol ਨੇ ਇਸ ਮਾਮਲੇ ‘ਚ ਖੁੱਲ ਕੇ ਆਪਣੀ ਰਾਇ ਰੱਖੀ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਵੀ ਆਪਣਾ ਪੱਖ ਰੱਖਿਆ ਸੀ ।ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਨੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਬੋਲਣ ਲਈ ਮਜਬੂਰ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਇਸ ਮੁੱਦੇ ‘ਤੇ ਪਹਿਲੀ ਵਾਰ ਗੱਲ ਕਰ ਰਹੇ ਹਨ । 


View this post on Instagram

Shocked! R.I.P #toosoon #suicideprevention

A post shared by Abhay Deol (@abhaydeol) on




ਇਸ ਦੇ ਨਾਲ ਹੀ ਉਨ੍ਹਾਂ ਨੇ ਦੁੱਖ ਜਤਾਇਆ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕਿਸੇ ਦੀ ਮੌਤ ਤੋਂ ਬਾਅਦ ਏਨਾ ਜਾਗਦੇ ਹਨ।ਪਰ ਉਹ ਇਸ ਗੱਲ ਤੋਂ ਵੀ ਖੁਸ਼ ਹਨ ਕਿ ਲੋਕਾਂ ਦਾ ਧਿਆਨ ਇਸ ਮੁੱਦੇ ਵੱਲ ਜਾ ਰਿਹਾ ਹੈ ਅਤੇ ਉਹ ਖੁਦ ਦੀ ਵੀ ਸੁਣਵਾਈ ਹੁੰਦੇ ਵੇਖਣਾ ਚਾਹੁੰਦੇ ਹਨ ।






ਦੱਸ ਦਈਏ ਕਿ ਫ਼ਿਲਮੀ ਪਰਿਵਾਰ ਦਾ ਮੈਂਬਰ ਹੋਣ ਦੇ ਬਾਵਜੂਦ Abhay Deol ਨੂੰ ਫ਼ਿਲਮਾਂ ‘ਚ ਕੰਮ ਨਹੀਂ ਮਿਲ ਰਿਹਾ । ਉਹ ਅਦਾਕਾਰ Dharmendra ਦੇ ਭਤੀਜੇ ਹਨ, ਇਸ ਦੇ ਬਾਵਜੂਦ ਇੰਡਸਟਰੀ ‘ਚ ਕੰਮ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਈਆਂ ਹਨ । ਦੱਸ ਦੇਈਏ ਕਿ ਬਾਲੀਵੁਡ ਅਦਾਕਾਰ Sushant Singh Rajput  ਦੀ ਮੌਤ ਤੋਂ ਬਾਅਦ ਹੁਣ ਹੋਰ ਕੋਈ ਕਾਫੀ ਭੜਕਿਆ ਹੋਇਆ ਹੈ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ਬਾਲੀਵੁਡ ਵਿੱਚ ਚਲ ਰਹੇ ਨੈਪੋਟਿਜ ਨੂੰ ਕਿਹਾ ਜਾ ਰਿਹਾ ਹੈ ਅਤੇ ਇਹ ਹੀ ਕਿਹਾ ਜਾ ਰਿਹਾ ਹੈ ਬਾਲੀਵੁਡ ਵਿੱਚ ਚਲ ਰਹੇ ਪਰਿਵਾਰਵਾਦ ਅਤੇ ਭੇਦਭਾਵ ਕਾਰਨ Sushant Singh Rajput ਨੇ ਇੰਨੀ ਛੋਟੀ ਉਮਰ ਵਿੱਚ ਖੁਦ ਨੂੰ ਫਾਹਾ ਲਗਾ ਲਿਆ।