Popular Countries

ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਨਹੀਂ ਰਹੇ ਮਸ਼ਹੂਰ ਅਦਾਕਾਰ Rishi Kapoor , ਮੁੰਬਈ ਹਸਪਤਾਲ ‘ਚ ਹੋਇਆ ਦਿਹਾਂਤ

By Harpreet Kaur . 30th April 2020 04:06pm
ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਨਹੀਂ ਰਹੇ ਮਸ਼ਹੂਰ ਅਦਾਕਾਰ Rishi Kapoor , ਮੁੰਬਈ ਹਸਪਤਾਲ ‘ਚ ਹੋਇਆ ਦਿਹਾਂਤ


Irrfan khan ਦੀ ਮੌਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਦੁੱਖਦਾਈ ਖ਼ਬਰ ਆਈ ਹੈ, ਮਸ਼ਹੂਰ ਅਦਾਕਾਰ Rishi Kapoor ਵੀਰਵਾਰ ਦੀ ਸਵੇਰ ਵੀ ਦੁਖਦਾਈ ਸਾਬਿਤ ਹੋ ਨਿੱਬੜੀ ਹੈ । ਜੀ ਹਾਂ ਬਾਲੀਵੁਡ ਦੇ ਦਿੱਗਜ਼ ਅਦਾਕਾਰ Rishi Kapoor ਨੇ ਮੁੰਬਈ ਦੇ ਐਚ.ਐਨ.ਰਿਲਾਇੰਸ ਹਸਪਤਾਲ ‘ਚ ਆਖਰੀ ਸਾਹ ਲਏ। ਕੁਝ ਦਿਨ ਪਹਿਲਾਂ ਸਿਹਤ ਵਿਗੜਨ ‘ਤੇ Rishi Kapoor ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।67 ਸਾਲ ਦੀ ਉਮਰ ਵਿੱਚ Rishi Kapoor ਦਾ ਦੁਨੀਆ ਤੋਂ ਇਸ ਤਰ੍ਹਾਂ ਜਾਣ ਨਾਲ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।




ਪੰਜਾਬੀ ਅਦਾਕਾਰਾ  Ranjit bawa ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ 'ਤੇ Rishi Kapoor ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ । 



Sonam Bajwa, Sunanda Sharma ,kapil sharma, Guru Randhawa ਤੇ ਕਈ ਹੋਰ ਅਦਾਕਾਰ ਤੇ ਗਾਇਕਾਂ ਨੇ Rishi Kapoorਦੀ ਮੌਤ ‘ਤੇ ਦੁੱਖ ਜਤਾਇਆ ਹੈ ।


View this post on Instagram

Waheguru ji bless your soul. R.I.P Rishi Kapoor sir.

A post shared by Guru Randhawa (@gururandhawa) on





ਤੁਹਾਨੂੰ ਦੱਸ ਦਿੰਦੇ ਹਾਂ ਕਿ Rishi Kapoor ਕੈਂਸਰ ਦੇ ਇਲਾਜ ਤੋਂ ਬਾਅਦ ਪਿਛਲੇ ਸਾਲ ਸਤੰਬਰ ‘ਚ ਨਿਊਯਾਰਕ ਤੋਂ ਮੁੰਬਈ ਵਾਪਸ ਪਰਤ ਆਏ ਸਨ। ਇਸ ਇਲਾਜ ਦੌਰਾਨ Rishi Kapoor ਨੇ ਉਸ ਸਮੇਂ ਅਮਰੀਕਾ ਦੇ ਕੈਂਸਰ ਹਸਪਤਾਲ ‘ਚ 11 ਮਹੀਨੇ 11 ਦਿਨ ਬਿਤਾਏ।ਉੱਥੋਂ ਵਾਪਸ ਆਉਣ ਤੋਂ ਬਾਅਦ Rishi Kapoor ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਅੱਗੇ ਵੀ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਮਾਂ ਲੱਗੇਗਾ ਪਰ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ।