Popular Countries

ਪਾਲੀਵੁਡ ਦੀ ਅਦਾਕਾਰੀ ਕੁਈਨ Neeru bajwa ਬਰਥਡੇ ਵੀਕ ਨੂੰ ਕਰ ਰਹੀ ਹੈ ਸੈਲੀਬ੍ਰੇਟ , ਪ੍ਰਸ਼ੰਸਕ ਦੇ ਰਹੇ ਵਧਾਈਆ

By Harpreet Kaur . 22nd August 2020 05:10pm
ਪਾਲੀਵੁਡ ਦੀ ਅਦਾਕਾਰੀ ਕੁਈਨ Neeru bajwa ਬਰਥਡੇ ਵੀਕ ਨੂੰ ਕਰ ਰਹੀ ਹੈ ਸੈਲੀਬ੍ਰੇਟ , ਪ੍ਰਸ਼ੰਸਕ ਦੇ ਰਹੇ ਵਧਾਈਆ




Neeru bajwa ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। Neeru Bajwa ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ ਤੇ Neeru bajwa 26 ਅਗਸਤ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ । ਪਰ ਇਸ ਤੋਂ ਪਹਿਲਾਂ ਉਹ ਆਪਣੇ ਬਰਥਡੇ ਵੀਕ ਨੂੰ ਸੈਲੀਬ੍ਰੇਟ ਕਰ ਰਹੀ ਹੈ, ਕਿਉਂਕਿ ਆਪਣੇ ਜਨਮ ਦਿਨ ਤੋਂ ਪਹਿਲਾਂ ਉਨ੍ਹਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । 




ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਜਨਮ ਦਿਨ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਆਪਣੇ ਬਰਥਡੇ ਵੀਕ ਨੂੰ ਖੂਬ ਸੈਲੀਬ੍ਰੇਟ ਕਰ ਰਹੇ ਹਨ ।

ਦੇਖੋ ਤਸਵੀਰ,




ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ Neeru Bajwa ਨੇ ਪਾਲੀਵੁੱਡ ‘ਚ ਵੀ ਨਾਮ ਕਮਾਇਆ ਹੈ । ਉਹਨਾਂ ਨੇ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । Neeru Bajwa  ਇੱਕ ਅਜਿਹੀ ਅਦਾਕਾਰਾ ਹੈ ਜਿਹਨਾਂ ਨੂੰ ਫਿਲਮਾਂ ‘ਚ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਮਿਲੇ ਤਾਂ ਉਸ ਕਿਰਦਾਰ ‘ਚ ਉਹ ਜਾਨ ਪਾ ਦਿੰਦੇ ਹਨ। Neeru Bajwa ਨੂੰ ਪਾਲੀਵੁਡ ਦੀ ਅਦਾਕਾਰੀ ਕੁਈਨ ਵੀ ਕਿਹਾ ਜਾਂਦਾ ਹੈ।