ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਲੈ ਲਈਆਂ ਹਨ । ਆਮ ਲੋਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਤੇ Ritesh Deshmukh ਦੀ ਪਤਨੀ Genelia D'Souza ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ ਜਿਸ ਤੋਂ ਬਾਅਦ ਉਹ 21 ਦਿਨਾਂ ਤੋਂ ਆਈਸੋਲੇਸ਼ਨ ‘ਚ ਸੀ ।
Genelia D'Souza ਕੋਰੋਨਾਵਾਇਰਸ ਦੀ ਸ਼ਿਕਾਰ ਸੀ। ਪਿਛਲੇ 21 ਦਿਨਾਂ ਤੋਂ Genelia D'Souza ਆਈਸੋਲੇਸ਼ਨ ਵਿੱਚ ਸੀ। ਹੁਣ ਉਨ੍ਹਾਂ ਨੇ ਇਸ ਬਿਮਾਰੀ ‘ਤੇ ਜਿੱਤ ਹਾਸਲ ਕਰ ਲਈ ਹੈ। ਜੈਨੇਲੀਆ ਨੇ ਸੋਸ਼ਲ ਮੀਡੀਆ ‘ਤੇ ਇਹ ਖਬਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, “ਮੈਂ ਤਿੰਨ ਹਫਤੇ ਪਹਿਲਾ ਕੋਰੋਨਾ ਪੌਜ਼ੇਟਿਵ ਪਾਈ ਗਈ ਸੀ। ਪਿਛਲੇ 21 ਦਿਨਾਂ ਤੋਂ ਮੈਂ ਅਸੇਮਪਟੋਮੳਟਚਿ ਹਾਂ। ਰੱਬ ਦਾ ਸ਼ੁਕਰ ਹੈ ਕਿ ਮੇਰੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ।
21 ਦਿਨ ਆਈਸੋਲੇਸ਼ਨ ‘ਚ ਰਹਿਣਾ ਮੇਰੇ ਲਈ ਚੁਣੌਤੀ ਭਰਿਆ ਸੀ। ਮੈਂ ਖੁਸ਼ ਹਾਂ ਕਿ ਆਪਣੇ ਪਰਿਵਾਰ ਕੋਲ ਵਾਪਸ ਜਾ ਰਹੀ ਹਾਂ।” ਇਸ ਦੇ ਨਾਲ ਹੀ Genelia D'Souza ਨੇ ਇਸ ਮਹਾਂਮਾਰੀ ਤੋਂ ਬਚਣ ਲਈ ਮੈਸੇਜ ਦਿੱਤਾ ਕਿ ਆਪਣੇ ਆਲੇ-ਦੁਆਲੇ ਪਿਆਰ ਫੈਲਾਓ, ਇਹੀ ਅਸਲ ਤਾਕਤ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਟੈਸਟ ਜਲਦ ਕਰਵਾਓ, ਹੈਲਥੀ ਖਾਣਾ ਖਾਓ ਤੇ ਆਪਣੇ ਆਪ ਨੂੰ ਫਿੱਟ ਰੱਖੋ।