Popular Countries

ਬਾਲੀਵੁੱਡ ਦੇ ਮਸ਼ਹੂਰ ਮਿਊਜ਼ਕ ਡਾਇਰੈਕਟਰ Wajid Khan ਦੇ ਦਿਹਾਂਤ ‘ਤੇ ਪਾਲੀਵੁੱਡ ਇੰਡਸਟਰੀ ਨੇ ਵੀ ਜਤਾਇਆ ਦੁੱਖ

By Harpreet Kaur . 1st June 2020 12:55pm
ਬਾਲੀਵੁੱਡ ਦੇ ਮਸ਼ਹੂਰ ਮਿਊਜ਼ਕ ਡਾਇਰੈਕਟਰ Wajid Khan ਦੇ ਦਿਹਾਂਤ ‘ਤੇ ਪਾਲੀਵੁੱਡ ਇੰਡਸਟਰੀ ਨੇ ਵੀ ਜਤਾਇਆ ਦੁੱਖ



ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਬਾਲੀਵੁੱਡ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦਰਅਸਲ, ਬਾਲੀਵੁੱਡ ਦੇ ਮਸ਼ਹੂਰ ਗਾਇਕ Wajid Khan ਦਾ ਦਿਹਾਂਤ ਹੋ ਗਿਆ ਹੈ । ਬਾਲੀਵੁੱਡ ਦਾ ਇੱਕ ਹੋਰ ਨਾਮੀ ਸਿਤਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ । ਹਿੰਦੀ ਫ਼ਿਲਮੀ ਜਗਤ ਦੇ ਮਸ਼ਹੂਰ ਸੰਗੀਤਕਾਰ ਭਰਾਵਾਂ Sajid-Wajid ਦੀ ਜੋੜੀ ਟੁੱਟ ਗਈ ਹੈ । ਮਸ਼ਹੂਰ ਸੰਗੀਤਕਾਰ Wajid Khan ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ । ਬਾਲੀਵੁੱਡ ਦੇ ਗਾਇਕ Sonu Nigam ਵੱਲੋਂ Wajid Khan ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ । ਜਿਸ ਤੋਂ  ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਫੈਲ ਗਈ ।


My Brother Wajid left us.

A post shared by Sonu Nigam (@sonunigamofficial) on



ਬਾਲੀਵੁੱਡ ਅਦਾਕਾਰਾ Priyanka Chopra ਨੇ ਵੀ ਟਵੀਟ ਕਰਕੇ ਲਿਖਿਆ ਹੈ, ‘ਇਹ ਦੁੱਖ ਭਰੀ ਖ਼ਬਰ ਹੈ । ਇੱਕ ਗੱਲ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ ਉਹ ਹੈ ਵਾਜਿਦ ਭਾਈ ਦੀ ਹੱਸੀ । ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸੀ । ਬਹੁਤ ਜਲਦੀ ਚਲੇ ਗਏ । ਪਰਮਾਤਮਾ ਪਰਿਵਾਰ ਵਾਲਿਆਂ ਨੂੰ ਹਿੰਮਤ ਬਖਸ਼ੇ । ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਦੋਸਤ । ਇਸ ਤੋਂ ਇਲਾਵਾ ਬਾਲੀਵੁੱਡ ਗਾਇਕ Harshdeep Kaur ਨੇ ਵੀ Wajid Khan ਦੀ ਮੌਤ ਤੇ ਦੁੱਖ ਜਤਾਇਆ ਹੈ ।




ਉਧਰ ਪੰਜਾਬੀ ਇੰਡਸਟਰੀ ਵੀ ਇਸ ਖ਼ਬਰ ਤੋਂ ਸਦਮੇ ‘ਚ ਹੈ । ਪੰਜਾਬੀ ਗਾਇਕ Roshan Prince ਨੇ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ Wajid Khan ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪਰਮਾਤਮਾ ਵਾਜਿਦ ਭਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ । ਇਹ ਖ਼ਬਰ ਬਹੁਤ ਹੀ ਬੁਰੀ ਹੈ …ਦਿਲ ਦੁਖਾਉਣ ਵਾਲੀ ਹੈ’



ਪੰਜਾਬੀ ਗਾਇਕ Lakhwinder Wadali, Miss Pooja , ਤੇ Sonu Kakkar ਨੇ Wajid Khan ਦੀ ਫੋਟੋ ਸ਼ੇਅਰ ਕੀਤੀ ਹੈ ਤੇ Wajid Khan ਦੀ ਮੌਤ ਤੇ ਦੁੱਖ ਜਤਾਇਆ ਹੈ ।





ਦੱਸ ਦੱਈਏ ਕਿ Wajid Khan 42 ਸਾਲ ਦੇ ਸਨ ਅਤੇ ਇਨ੍ਹਾਂ ਦੋਵੇ ਭਰਾਵਾਂ ਦੀ ਜੋੜੀ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ ਵਿਚ ਆਪਣਾ ਸੰਗੀਤ ਦਿੱਤਾ।