Popular Countries

Sushant Singh Rajput ਦੀ ਮੌਤ ਤੋਂ ਬਾਅਦ ਨੈਪੋਟਿਜਮ ਵਿਵਾਦ ਤੋਂ ਪਰੇਸ਼ਾਨ ਹੋ ਕੇ ਬਾਲੀਵੁਡ ਦੇ Karan Johar ਨੇ ਕੀਤਾ ਇਹ ਫੈਸਲਾ

By Harpreet Kaur . 27th June 2020 12:29pm
Sushant Singh Rajput ਦੀ ਮੌਤ ਤੋਂ ਬਾਅਦ ਨੈਪੋਟਿਜਮ ਵਿਵਾਦ ਤੋਂ ਪਰੇਸ਼ਾਨ ਹੋ ਕੇ ਬਾਲੀਵੁਡ ਦੇ Karan Johar  ਨੇ ਕੀਤਾ ਇਹ ਫੈਸਲਾ



ਅਦਾਕਾਰ Sushant Singh Rajput ਦੀ ਮੌਤ ਤੋਂ ਬਾਅਦ ਬਾਲੀਵੁਡ ਵਿੱਚ ਭਾਈ ਭਤੀਜਾਵਾਦ ਨੂੰ ਲੈ ਕੇ ਉੱਠੇ ਵਿਵਾਦ ਤੋਂ ਪਰੇਸ਼ਾਨ ਹੋ ਕੇ Karan Johar ਨੇ MAMI ਯਾਨਿ ਮੁੰਬਈ ਅਕੈਡਮੀ ਆਫ ਦ ਮੂਵਿੰਗ ਇਮੇਜ ਦੇ ਡਾਇਰੈਕਟਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਖਬਰਾਂ ਇਹ ਵੀ ਹਨ ਕਿ MAMI ਫਿਲਮ ਫੈਸਟੀਵਲ ਦੀ ਚੇਅਰਮੈਨ ਅਤੇ ਅਦਾਕਾਰਾ Deepika Padukone ਨੇ Karan Johar ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ Karan Johar  ਉਨ੍ਹਾਂ ਦੀ ਗੱਲ ਨਹੀਂ ਮੰਨੇ ਅਤੇ ਅਸਤੀਫਾ ਦੇ ਦਿੱਤਾ। 



 ਤੁਹਾਨੂੰ ਦਸ ਦਈਏ ਕਿ Karan Johar ਫਿਲਮ ਇੰਡਸਟਰੀ ਦੇ ਕਲਾਕਾਰਾਂ ਤੋਂ ਵੀ ਬੇਹੱਦ ਨਾਰਾਜ਼ ਹਨ ਕਿ ਕੋਈ ਵੀ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਨਹੀਂ ਖੜਾ ਹੋਇਆ ਹੈ। ਜਦੋਂ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਤੇ ਖੂਬ ਟ੍ਰੋਲਿੰਗ ਕੀਤੀ ਜਾ ਰਹੀ ਸੀ ਤਾਂ ਇੰਡਸਟਰੀ ਦਾ ਕੋਈ ਵੀ ਸ਼ਖਸ  ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ ਅਤੇ ਕਿਸੇ ਨੇ ਸੁਪੋਰਟ ਨਹੀਂ ਕੀਤਾ। Sushant Singh Rajput ਦੀ ਦੇਹਾਂਤ ਤੋਂ ਬਾਅਦ ਲਗਾਤਾਰ ਨੈਪੋਟਿਜਮ ਮੁੱਦਾ ਗਰਮ ਹੋ ਗਿਆ ਹੈ।





ਉਨ੍ਹਾਂ ਦੇ ਫੈਨਜ਼ ਅਤੇ ਕੁੱਝ ਕਲਾਕਾਰਾਂ ਦਾ ਮੰਨਣਾ ਹੈ ਕਿ Sushant Singh Rajput ਬਾਲੀਵੁਡ ਵਿੱਚ ਨੈਪੋਟਿਜਮ ਦੇ ਸ਼ਿਕਾਰ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਪਰ ਇਨ੍ਹਾਂ ਆਲੋਚਨਾਵਾਂ ਵਿੱਚ ਸਭ ਤੋਂ ਜਿਆਦਾ Karan Johar ਨੂੰ ਘਸੀਟਾ ਜਾ ਰਿਹਾ ਹੈ। Karan Johar ਦੇ ਨਾਲ-ਨਾਲ Alia Bhatt, Sonam Kapoor, Arjun Kapoor, Sonakshi Sinha, Salman Khan ਨੂੰ ਵੀ ਟ੍ਰੋਲ ਕੀਤਾ ਗਿਆ।