Popular Countries

ਬੰਬ ਜੱਟ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'LIFESTYLE' , ਸਾਂਝਾ ਕੀਤਾ ਪੋਸਟਰ

By Harpreet Kaur . 20th March 2020 11:07am
ਬੰਬ ਜੱਟ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'LIFESTYLE' , ਸਾਂਝਾ ਕੀਤਾ ਪੋਸਟਰ



 ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Amrit Maan ਦਾ  ਹਾਲ ਹੀ ਵਿੱਚ ਆਇਆ ਗੀਤ 'Pink Pink Addiyaan' ਸੁਪਰ ਡੂਪਰ ਹਿੱਟ ਹੋਇਆ ਹੈ। ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗੀਤ ਵੱਜਦਾ ਸੁਣਾਈ ਦਿੰਦਾ ਹੈ  ਇਸ ਗੀਤ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਇਸ ਗੀਤ ਦੀ ਸਫ਼ਲਤਾ ਤੋਂ ਬਾਅਦ  Amrit Maan ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਹਿੱਟ ਗੀਤ  ਦੇਣ ਜਾ ਰਹੇ ਹਨ । ਇਸ ਗੀਤ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਰ ਰਾਹੀਂ ਸਾਂਝੀ ਕੀਤੀ ਹੈ ਤੇ  ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ: L.I.F.E.S.T.Y.L.E aa reha bas 2-4 dina takk🤙🏾

ਤੁਸੀ ਇਕ ਨਜ਼ਰ ਮਾਰੋ। 



ਗੀਤ ਦਾ ਟਾਈਟਲ ਹੈ 'lifestyle' , ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ  ਨੂੰ Amrit Maan ਤੇ ਸੁਰੀਲੀ ਆਵਾਜ਼ ਦੀ ਮਲਿਕਾ Gurlez Akhtar ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦੇਣਗੇ। ਇਸ ਗੀਤ ਦੇ ਬੋਲ ਹਮੇਸ਼ਾ ਦੀ ਤਰਾਂ ਹੀ Amrit Maan ਨੇ ਖੁਦ ਲਿਖੇ ਹਨ, ਤੇ ਇਸ ਗੀਤ ਨੂੰ Intense ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ ਅਤੇ ਇਸ ਗੀਤ ਦੀ ਵੀਡੀਓ ਨੂੰ Sukh Sanghera ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ 'Next Level Music' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲੈ ਉਹਨਾਂ ਦੇ ਪ੍ਰਸ਼ੰਸਕ ਪੱਬਾਂ ਭਾਰ ਨੇ ਕਿਉਂਕਿ ਉਹਨਾਂ ਦਾ ਹਰ ਗੀਤ ਪ੍ਰਸ਼ੰਸਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦਾ ਹੈ।





ਤੁਹਾਨੂੰ ਦੱਸ ਦਈਏ ਕਿ ਬੰਬ ਜੱਟ ਨਾਲ ਜਾਣੇ ਜਾਣ ਵਾਲੇ Amrit Maan ਦੇ ਗੀਤ ਦਾ ਟਾਈਟਲ ਹੀ ਵੱਖਰਾ ਨਹੀਂ ਹੁੰਦਾ ਸਗੋਂ ਗੀਤ ਵੀ ਹੱਟ ਕੇ ਹੁੰਦਾ ਹੈ। ਗੀਤ 'Pink Pink Addiyaan' ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। 





Amrit Maan ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ Amrit Maan ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਨੇ ਜਿਵੇਂ ਕਿ Do Dooni Panj, Laung Laachi ਅਤੇ Aate Di Chidi, ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ।

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Amrit Maan ਦੇ ਗੀਤ 'LIFESTYLE' ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।