Popular Countries

ਕੋਰੋਨਾ ਕਹਿਰ : Amrit Maan ਨੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਭਾਵੁਕ ਸੁਨੇਹਾ,

By Harpreet Kaur . 25th March 2020 11:54am
ਕੋਰੋਨਾ ਕਹਿਰ : Amrit Maan ਨੇ  ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਭਾਵੁਕ ਸੁਨੇਹਾ,



ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਨੇ ਪੰਜਾਬ ਦੇ ਸੂਬੇ ‘ਚ ਕਰਫਿਊ ਲੱਗਿਆ ਹੋਇਆ ਹੈ ਤੇ ਬੀਤੇ ਦਿਨੀਂ ਭਾਰਤ ਸਰਕਾਰ ਨੇ ਵੀ 21 ਦਿਨਾਂ ਦੇ ਲਈ ਪੂਰੇ ਇੰਡੀਆ ‘ਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ । ਇਹ ਸਾਰੇ ਸਖਤ ਫੈਸਲੇ ਜਨਤਾ ਦੀ ਭਲਾਈ ਲਈ ਹਨ । ਕਿਉਂਕਿ ਇਹ ਵਾਇਰਸ ਬਹੁਤ ਹੀ ਖਤਰਨਾਕ ਹੈ ।ਇਹ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਕਈ ਲੋਕ ਮੌਤ ਦੇ ਆਗੌਸ਼ ‘ਚ ਸਮਾ ਚੁੱਕੇ ਹਨ । ਜਦੋਂਕਿ ਕਈ ਲੋਕ ਜ਼ੇਰੇ ਇਲਾਜ਼ ਹਨ । ਮੋਦੀ ਸਰਕਾਰ ਵੱਲੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਲਾਕ ਡਾਊਨ ਦਾ ਸੱਦਾ ਦਿੱਤਾ ਗਿਆ ਹੈ ।ਪਰ ਇਸ ਦੇ ਬਾਵਜੂਦ ਕੁਝ ਲੋਕ ਇਸ ਬਿਮਾਰੀ ਨੂੰ ਬਹੁਤ ਹੀ ਹਲਕੇ ‘ਚ ਲੈ ਰਹੇ ਹਨ ।





ਅਜਿਹੇ ‘ਚ ਸੈਲੀਬ੍ਰੇਟੀ ਵੀ ਸਰਕਾਰ ਦੇ ਇਸ ਲਾਕਡਾਊਨ ਦੇ ਸਮਰਥਨ ‘ਚ ਅੱਗੇ ਆਏ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਨਸੀਹਤ ਦੇ ਰਹੇ ਨੇ । Amrit Maan  ਵੀ ਆਪਣੇ ਘਰ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ ਅਤੇ ਲੋਕਾਂ ਨੂੰ ਵੀ ਘਰਾਂ ‘ਚ ਹੀ ਰਹਿਣ ਦੀ ਅਪੀਲ ਕਰ ਰਹੇ ਹਨ । ਉਹਨਾਂ  ਨੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “apne parents naal vadh ton vadh smaa bitaao...Dasso ohna nu khull k kinna pyaar karde o tusi ohna nu..stay home guys..stay safe🙏🏽

ਤੁਸੀ ਇੱਕ ਨਜ਼ਰ ਮਾਰੋ 



Amrit Maan ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ Amrit Maan ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ ਨੂੰ ਨਵਾਜ਼ਿਆ ਹੈ ਅਤੇ ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਨੇ ਜਿਵੇਂ ਕਿ Do Dooni Panj, Laung Laachi ਅਤੇ Aate Di Chidi, ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ। 



ਇਸ ਤੋਂ ਇਲਾਵਾ ਉਹਨਾਂ ਨੇ  ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਸੀ। ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂ ਬ ਰੂ ਹੋਵੇਗਾ। ਗੀਤ ਦਾ ਟਾਈਟਲ ਹੈ 'lifestyle' , ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ  ਨੂੰ Amrit Maan ਤੇ ਸੁਰੀਲੀ ਆਵਾਜ਼ ਦੀ ਮਲਿਕਾ Gurlez Akhtar ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦੇਣਗੇ। ਇਸ ਗੀਤ ਦੇ ਬੋਲ ਹਮੇਸ਼ਾ ਦੀ ਤਰਾਂ ਹੀ Amrit Maan ਨੇ ਖੁਦ ਲਿਖੇ ਹਨ, ਤੇ ਇਸ ਗੀਤ ਨੂੰ Intense ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ ਅਤੇ ਇਸ ਗੀਤ ਦੀ ਵੀਡੀਓ ਨੂੰ Sukh Sanghera ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ 'Next Level Music' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।