Popular Countries

ਕੋਰੋਨਾ ਵਾਇਰਸ ਦਾ ਕਹਿਰ : ਗਾਇਕ Amrit Maan ‘ਤੇ Ninja ਇੰਝ ਕਰ ਰਹੇ ਲੋਕਾਂ ਦੀ ਸੇਵਾ, ਆਪੋ ਆਪਣੇ ਪਿੰਡਾਂ ‘ਚ ਵੰਡ ਰਹੇ ਨੇ ਰਾਸ਼ਨ ਸਾਂਝੀ ਕੀਤੀ ਵੀਡੀਓ

By Harpreet Kaur . 30th March 2020 11:35am
ਕੋਰੋਨਾ ਵਾਇਰਸ ਦਾ ਕਹਿਰ : ਗਾਇਕ Amrit Maan ‘ਤੇ Ninja ਇੰਝ ਕਰ ਰਹੇ ਲੋਕਾਂ ਦੀ ਸੇਵਾ, ਆਪੋ ਆਪਣੇ ਪਿੰਡਾਂ ‘ਚ ਵੰਡ ਰਹੇ ਨੇ ਰਾਸ਼ਨ ਸਾਂਝੀ ਕੀਤੀ ਵੀਡੀਓ


ਕੋਰੋਨਾ ਵਾਇਰਸ ਨਾਲ ਲੜਨ ਲਈ ਐਂਟਰਟੇਨਮੈਂਟ ਇੰਡਸਟਰੀ ਇੱਕ ਜੁੱਟ ਖੜੀ ਹੋ ਗਈ ਹੈ।ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ Narendra Modi ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ ।

ਜਿਸ ਤੋਂ ਬਾਅਦ ਹੁਣ Amrit Maan ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਹਨਾਂ ਵੱਲੋਂ ਪਿੰਡ ‘ਚ ਰਾਸ਼ਨ ਵੰਡਿਆ ਜਾ ਰਿਹਾ ਹੈ । Amrit Maan ਨੇ ਇਸ ਦੀਆਂ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹਨਾਂ ਦੇ ਸਾਥੀ ਰਾਸ਼ਨ ਵੰਡਦੇ ਹੋਏ ਨਜ਼ਰ ਆ ਰਹੇ ਨੇ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ Amrit Maan ਨੇ ਕੈਪਸ਼ਨ 'ਚ ਲਿਖਿਆ ਹੈ ਕਿ,  “Mera pind mere lok😘 mere pind GONIANA de lorh vand parivaara nu zaroori rashan vandeya geya..hale jo parivaar reh v gye ohna da naam note kita geya and next update ch ohna de ghar raashan te smaan provide kraavange🙏🏽 Let's fight together🙏🏽

ਤੁਸੀ ਨਜ਼ਰ ਮਾਰੋ ਉਹਨਾਂ ਦੀ ਇਸ ਵੀਡੀਓ 'ਤੇ



Gagan kokri ਵੀ ਆਪਣੇ ਪਿੰਡ ਕੋਕਰੀ ਕਲਾਂ ‘ਚ ਸਮਾਨ ਵੰਡਦੇ ਹੋਏ ਨਜ਼ਰ ਆਏ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ। Apne apne pind vich sab nu pata hunda reality ki a Te Kis nu actual ch jaroorat hai so avde avde pind di panchyat nu sehyog dio SARKAARI fund di wait na Karo oh jad au boht vadia Gall hou but haje Shayad boht ghar jis ch roti ni ban di ohna nu urgent lod a 🙏GUZARISH karda Har ik STABLE family nu k Es time help Karo ,These families dont have any source of income so we must unite to give them food 🙏

ਤੁਸੀ ਨਜ਼ਰ ਮਾਰੋ ਉਹਨਾਂ ਦੀ ਇਸ ਵੀਡੀਓ 'ਤੇ



ਉੱਧਰ ਗਾਇਕ Ninja ਵੀ ਮੁਸੀਬਤ ਦੀ ਇਸ ਘੜੀ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਮਾਨ ਪਹੁੰਚਾਉਣ ‘ਚ ਪੁਲਿਸ ਵਾਲਿਆਂ ਦੀ ਮਦਦ ਕਰਦੇ ਨਜ਼ਰ ਆਏ ।ਉਹਨਾਂ ਨੇ ਹੋਰਨਾਂ ਲੋਕਾਂ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ ।