Popular Countries

ਕੋਰੋਨਾ ਵਾਇਰਸ ਦਾ ਕਹਿਰ : ਪੰਜਾਬੀ ਇੰਡਸਟਰੀ ਦੇ ਸਿਤਾਰੇ ਮਜ਼ਦੂਰ ‘ਤੇ ਦਿਹਾੜੀਦਾਰਾਂ ਦੀ ਇਸ ਤਰ੍ਹਾਂ ਕਰ ਰਹੇ ਮਦਦ

By Harpreet Kaur . 27th March 2020 11:32am
ਕੋਰੋਨਾ ਵਾਇਰਸ ਦਾ ਕਹਿਰ : ਪੰਜਾਬੀ ਇੰਡਸਟਰੀ ਦੇ ਸਿਤਾਰੇ ਮਜ਼ਦੂਰ ‘ਤੇ ਦਿਹਾੜੀਦਾਰਾਂ ਦੀ ਇਸ ਤਰ੍ਹਾਂ ਕਰ ਰਹੇ ਮਦਦ



ਕੋਰੋਨਾ ਵਾਇਰਸ ਨਾਲ ਲੜਨ ਲਈ ਐਂਟਰਟੇਨਮੈਂਟ ਇੰਡਸਟਰੀ ਇੱਕ ਜੁੱਟ ਖੜੀ ਹੋ ਗਈ ਹੈ।ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ Narendra Modi ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ । ਪਰ ਇਸ ਲਾਕ ਡਾਊਨ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੇਲਣਾ ਪੈ ਰਿਹਾ ਮਜ਼ਦੂਰ ਅਤੇ ਦਿਹਾੜੀਦਾਰ ਕਾਮਿਆਂ ਨੂੰ । ਜਿਨ੍ਹਾਂ ਨੇ ਰੋਜ਼ ਕਮਾਉਣਾ ਹੈ ਅਤੇ ੳੇੁਸੇ ਦੇ ਨਾਲ ਉਹਨਾਂ ਦੀ  ਰੋਜ਼ੀ ਰੋਟੀ ਚੱਲਦੀ ਹੈ ।ਪਰ ਹੁਣ ਸੈਲੀਬ੍ਰੇਟੀ ਵੀ ਇਨ੍ਹਾਂ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਦੀ ਮਦਦ ਲਈ ਅੱਗੇ ਆਏ ਹਨ । ਪੰਜਾਬੀ ਇੰਡਸਟਰੀ ਦੇ ਸੁਰਾਂ ਦੇ  Satinder Sartaaj ਵੀ ਲੋਕਾਂ ਦੀ ਮਦਦ ਕਰ ਰਹੇ ਹਨ ।ਮੋਹਾਲੀ ‘ਚ Satinder Sartaaj ਵੱਲੋਂ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਦੀ ਜਾਣਕਾਰੀ Satinder Sartaaj ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਰਾਹੀਂ ਸਾਂਝੀ ਕੀਤੀ ਹੈ। 
ਤੁਸੀ ਇੱਕ ਨਜ਼ਰ ਮਾਰੋ ਇਸ ਵੀਡੀਓ ਤੇ 



ਉੱਧਰ Gippy Grewal ਵੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਨੇ । ਉਹਨਾਂ ਨੇ ਹੋਰਨਾਂ ਕਲਾਕਾਰਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ।ਉਹਨਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ । ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।ਉੱਧਰ ਗਾਇਕ ਅਤੇ ਸਾਂਸਦ ਹੰਸ ਰਾਜ ਹੰਸ ਨੇ ਵੀ ਆਪਣੇ ਐੱਮਪੀ ਕੋਟੇ ਚੋਂ ਪੰਜਾਹ ਲੱਖ ਦੀ ਮਦਦ ਦਾ ਐਲਾਨ ਕੀਤਾ ਹੈ ।


View this post on Instagram

ਸਤਿ ਸ੍ਰੀ ਅਕਾਲ 🙏🏻 ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ । 🙏🏻 ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।🙏 DOSTO JIVEN KE APAN SAB NU PATA E AA KE CORONA DA KEHAR POORE SANASAR VICH FAILEYA HOYEA HAI TE PARSASHAN VI APNI DEUTY KAR REHA HAI TE SADA VI FARZ BAN DA HAI KE OHNA DA SATH DEYIYE . SO EH WAQT EH WAQT AA IKK DUJE DI HELP KARN DA , SO AAO SARE APNE APNE GALI-MUHALLE , PIND , SEHAR TE JO VI TUSI KAMM KARDE HO USS KAMM NAL SABADHAT LOKAN DI MADAD KARIYE , OHNA DE GAHR KHAAN-0PEEN DIAN CHEEZAN DEKE . EH TIME IKK DUJE NU KOSAN DA NAHI TE NA HI EH KEHAN DA KE EH SIRF BOLAN WALE E NE EHNA NE KRNA KUCH HAINI . SO EDAN DI NEGATIVE SOCH NU PAASE RAKH KE LOKAN DI HELP KARIYE.ASI VI APNE KITTE NAL JUDE HOYE LOKAN DI HELP KAR RHE AA TE TUSI V ZARUR KARO . WAHEGURU SAB TE MEHAR BHAREA HATH RAKHE 🙏🏻

A post shared by Gippy Grewal (@gippygrewal) on



ਦੱਸ ਦਈਏ ਕਿ ਬੀਤੇ ਦਿਨੀਂ Ranjit Bawa ਨੇ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਹੈ ।ਇਸ ਸਭ ਦੇ ਚਲਦੇ Ranjit Bawa ਦੀ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸਾਂਝੀ ਹੈ। ਜਿਸ ਵਿੱਚ ਉਹ ਸਭ ਨੂੰ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਹਰ ਕੋਈ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਮਦਦ ਕਰੇ ਜਿਹੜੇ ਮਜ਼ਦੂਰੀ ਕਰਦੇ ਹਨ। ਆਓ ਉਹਨਾਂ ਦੀ ਇਸ ਸਾਂਝੀ ਕੀਤੀ ਪੋਸਟ ਤੇ ਇੱਕ ਨਜ਼ਰ ਮਾਰੋ।