Popular Countries

Dev Kharoud ਨੇ ਆਪਣੀ ਤੀਜੀ ਫਿਲਮ Gandhi 3: Yaaran Da Yaar ਦਾ ਕੀਤਾ ਐਲਾਨ

By Harpreet Kaur . 22nd January 2020 01:32pm
Dev Kharoud ਨੇ ਆਪਣੀ ਤੀਜੀ ਫਿਲਮ Gandhi 3: Yaaran Da Yaar ਦਾ ਕੀਤਾ ਐਲਾਨ

Dev Kharoud ਇੱਕ ਕਲਾਕਾਰ ਹੈ ਜਿਸਨੇ Guggu Gill ਅਤੇ Yograj Singh ਤੋਂ ਬਾਅਦ ਪੰਜਾਬੀ ਮਨੋਰੰਜਨ ਵਿੱਚ ਐਕਸ਼ਨ ਸ਼ੈਲੀ ਨੂੰ ਦੁਬਾਰਾ ਪੇਸ਼ ਕੀਤਾ। ਪਹਿਲਾਂ ਪੰਜਾਬੀ ਮਨੋਰੰਜਨ ਵਿੱਚ ਸਿਰਫ ਕਾਮੇਡੀ ਅਤੇ ਰੋਮਾਂਸ ਤੱਕ ਸੀਮਤ ਹੁੰਦਾ ਸੀ, ਪਰ ਹੁਣ Dev Kharoud ਦੀਆਂ ਫਿਲਮਾਂ ਦੀ ਬਦੌਲਤ ਪੰਜਾਬੀ ਫ਼ਿਲਮਾਂ ਦੀ ਪਰਿਭਾਸ਼ਾ ਬਦਲ ਗਈ ਹੈ।


Dev Kharoud ਨੇ Rupinder Gandhi, Blackia, Rupinder Gandhi 2:The Robinhood, Dakuan Da Munda, DSP Dev ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਹੁਣ Dev Kharoud ਇਕ ਨਵੀਂ ਫਿਲਮ ਬਹੁਤ ਜਲਦ ਲੈ ਕੇ ਆ ਰਹੇ ਹਨ। ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫਿਲਮ ਦੀ ਫਰਸਟ ਲੁੱਕ ਨਾਲ ਸ਼ੇਅਰ ਕੀਤੀ ਹੈ ਤੁਸੀ ਹੇਠਾਂ ਦਿਤੇ ਪੋਸਟਰ ਤੇ ਇਕ ਨਜ਼ਰ ਮਾਰੋ। 



ਗੱਲ ਕਰਦੇ ਹਾਂ 'Rupinder Gandhi' ਫਿਲਮ ਦੀ ਤਾਂ ਇਸ ਫਿਲਮ ਨੂੰ tarn mann ਵਲੋਂ ਨਿਰਦੇਸ਼ਕ ਕੀਤਾ ਗਿਆ ਸੀ ਇਸ ਫ਼ਿਲਮ ਵਿੱਚ Dev Kharoud ਨੇ Rupinder Gandhi ਦਾ ਕਿਰਦਾਰ ਨਿਭਾਇਆ ਸੀ ਅਤੇ ਦਰਸ਼ਕਾਂ ਵਲੋਂ ਇਸ ਫਿਲਮ ਨੂੰ ਖ਼ੂਬ ਪਸੰਦ ਅਤੇ ਪਿਆਰ ਮਿਲਿਆ ਸੀ 'Rupinder Gandhi 2' ਤੋਂ ਬਾਅਦ ਦਰਸ਼ਕਾਂ ਦੀ ਡਿਮਾਂਡ ਸੀ ਕਿ 'Gandhi 3' ਫਿਲਮ ਵੀ ਆਵੇ ਜਿਸਦੇ ਚਲਦੇ ਹੀ Dev Kharoud ਇਸ ਵਿੱਚ ਸਾਨੂੰ Gandhi ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। 

ਦੋਵੇਂ ਫਿਲਮਾਂ ਦਰਸ਼ਕਾਂ ਵਿੱਚ ਇੱਕ ਵੱਡੀ ਸਫਲਤਾ ਸਨ। 


Dev Kharoud ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਗੱਲ ਕਰੀਏ ਤਾਂ ਉਹ 'Zakhmi' ਫਿਲਮ ਵਿੱਚ ਨਜ਼ਰ ਆਉਣਗੇ। ਉਹਨਾਂ ਦੀ ਫਿਲਮ 'Zakhmi' ਦਾ ਟਰੇਲਰ ਦਰਸ਼ਕਾਂ ਦੇ ਮਨਮੁਖ ਹੋ ਚੁਕਿਆ ਹੈ ਦਰਸ਼ਕਾਂ ਵਲੋਂ ਟਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਸਾਨੂੰ ਇਸ ਫਿਲਮ ਵਿੱਚ Anchal Singh, Baby Teju Popli, Lakha Lehri, Survinder Vicky and Gurinder Dimpy ਮੁੱਖ  ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 'Zakhmi' ਫਿਲਮ  7 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। 

Related Posts: