Popular Countries

ਕੀ ਤੁਸੀਂ ਤਸਵੀਰ ਵਿੱਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੂੰ ਪਛਾਣਿਆ ? ਦੱਸੋ ਕਿਹੜੀ ਪੰਜਾਬੀ ਅਦਾਕਾਰਾ ਹੈ !

By Harpreet Kaur . 4th June 2020 07:44pm
ਕੀ ਤੁਸੀਂ ਤਸਵੀਰ ਵਿੱਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੂੰ ਪਛਾਣਿਆ ? ਦੱਸੋ ਕਿਹੜੀ ਪੰਜਾਬੀ ਅਦਾਕਾਰਾ ਹੈ !



ਲਾਕਡਾਊਨ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪੋ ਆਪਣੇ ਘਰਾਂ ‘ਚ ਰਹਿ ਕੇ ਸਮਾਂ ਬਿਤਾ ਰਹੇ ਨੇ । ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਟਰੈਂਡ ਤੇ ਚੈਲੇਂਜ ਚੱਲ ਰਹੇ ਨੇ ਜਿਸ ‘ਚੋਂ ਇੱਕ ਹੈ ਪੁਰਾਣੀ ਤਸਵੀਰਾਂ ਨੂੰ ਸ਼ੇਅਰ ਕਰਨ ਦਾ ਹੈ । ਜਿਸਦੇ ਚੱਲਦੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਪੰਜਾਬੀ ਸਿਤਾਰੇ ਨੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਉਹ ਨੇ Miss Pooja ਜੋ ਜੋ ਕਿ ਲਾਕਡਾਊਨ ਦੌਰਾਨ ਆਪਣਾ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾ ਰਹੇ ਨੇ । ਇਸ ਦੌਰਾਨ ਉਹ ਆਪਣੀਆਂ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰ ਰਹੇ ਨੇ । Miss Pooja ਨੇ ਆਪਣੇ ਸਕੂਲ ਟਾਈਮ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਤੁਸੀਂ ਪਛਾਣ ਵੀ ਨਹੀਂ ਸਕਦੇ ਕਿ ਇਨ੍ਹਾਂ ਚੋਂ Miss Pooja ਕੌਣ ਹੈ । 
ਦੇਖੋ ਫੋਟੋ। 




ਉਹਨਾਂ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ ਵਿੱਚ ਹੋਇਆ । ਗਾਉਣ ਦਾ ਸ਼ੌਂਕ Miss Pooja ਨੂੰ ਬਚਪਨ ਤੋਂ ਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ । Miss Pooja ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ।


View this post on Instagram

Eid Mubarak 🙏🏻

A post shared by Miss Pooja (@misspooja) on



ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ । Miss Pooja ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ  ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ ।



ਜੇਕਰ Miss Pooja ਦੇ ਗੀਤਾ ਦੀ ਗੱਲ ਕਰੀਏ ਤਾਂ Miss Pooja ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਵਿੱਚ ਕਾਫੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ ਜਿਵੇਂ Sohnea, Dimaag Khraab, Gallan Changiyan, Fishcut, Ford, Petrol 2, College, Mehndi, Baari Baari Barsi ਵਰਗੇ ਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਨਾਈ ਹੈ ਅਤੇ ਇਸ ਦੇ ਨਾਲ ਹੀ Miss Pooja ਦੇ ਕਈ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ।