Popular Countries

Diljit Dosanjh ਵੀ Poonam ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ, ਵੀਡੀਓ ਕੀਤਾ ਸਾਂਝਾ

By Harpreet Kaur . 29th August 2020 05:08pm
 Diljit Dosanjh ਵੀ Poonam ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ, ਵੀਡੀਓ ਕੀਤਾ ਸਾਂਝਾ




Diljit Dosanjh ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ Poonam ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ Poonam Diljit Dosanjh ਦਾ ਗੀਤ ਪੀੜ ਗਾ ਰਹੀ ਹੈ । Poonam ਦੀ ਆਵਾਜ਼ ਦੀ ਦੀ ਤਾਰੀਫ ਕਰਦਿਆਂ Diljit ਨੇ ਲਿਖਿਆ ਕਿ ‘ਬਹੁਤ ਹੀ ਪਿਆਰੀ ਆਵਾਜ਼ ਅਤੇ ਬਹੁਤ ਸੋਹਣਾ ਗਾਇਆ’ । Diljit Dosanjh ਦੇ ਨਾਲ ਨਾਲ ਹੋਰ ਵੀ ਕਈ ਲੋਕਾਂ ਨੇ Poonam Kanidara ਦੀ ਗਾਇਕੀ ਅਤੇ ਆਵਾਜ਼ ਦੀ ਤਾਰੀਫ ਕੀਤੀ ਹੈ ।



ਦੱਸ ਦਈਏ ਕਿ ਭੈਣ ਭਰਾ ਦੀ ਇਹ ਜੋੜੀ ਕਮਾਲ ਦਾ ਗਾਉਂਦੀ ਹੈ Poonam Kanidara ਦਾ ਭਰਾ Akash Kanidara ਵੀ ਬਿਹਤਰੀਨ ਗਾਇਕ ਹੈ ਅਤੇ ਦੋਵੇਂ ਅਕਸਰ ਆਪਣੇ ਗੀਤਾਂ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।



ਖਬਰਾਂ ਮੁਤਾਬਿਕ ਇਹ ਗਾਇਕ ਜੋੜੀ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਰਾਜਪੂਤਾ ਦੀ ਰਹਿਣ ਵਾਲੀ ਹੈ । Poonam Kanidara ਤੇ Akash Kanidara ਰਿਸ਼ਤੇ ਵਿੱਚ ਭੈਣ ਭਰਾ ਹਨ ।