Diljit Dosanjh ਇਕ ਮਸ਼ਹੂਰ ਪੰਜਾਬੀ ਗਾਇਕ ਹੈ,ਜੋ ਅੱਜ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ ਤੇ ਰਾਜ਼ ਕਰ ਰਹੇ ਹਨ,ਪੰਜਾਬੀ ਇੰਡਸਟਰੀ ਤੇ ਧੱਕ ਪਾਉਣ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਛਾ ਜਾਣ ਵਾਲੇ Diljit Dosanjh 2020 ਵਿੱਚ ਆਪਣਾ ਨਵਾਂ ਗੀਤ ਲੈਕੇ ਆ ਰਹੇ ਨੇ ਜਿਸਦੀ ਜਾਣਕਾਰੀ ਉਹਨਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਦੁਆਰਾ ਸਾਂਝੀ ਕੀਤੀ ਹੈ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ।
ਇਸ ਗੀਤ ਦਾ ਸਿਰਲੇਖ ਹੈ 'stranger' ਇਸ ਗੀਤ ਦੇ ਬੋਲ alfaz ਨੇ ਲਿਖੇ ਹਨ, Diljit Dosanjh ਨੇ ਗੀਤ ਨੂੰ ਗਾਇਆ ਹੈ ਅਤੇ ਉਹਨਾਂ ਦਾ ਸਾਥ ਦੇਣਗੇ ਗਾਇਕਾ 'simar kaur'ਇਸ ਗੀਤ ਦੀ ਵੀਡੀਓ ਨੂੰ Sukh Sanghera ਦੁਆਰਾ ਤਿਆਰ ਕੀਤਾ ਗਿਆ। 'stranger' ਗੀਤ saga music ਦੇ ਅਧਿਕਾਰਤ ਯੂਟਿਊਬ ਚੈਨਲ ਦੇ ਤਹਿਤ ਬਹੁਤ ਜਲਦੀ ਰਿਲੀਜ਼ ਕੀਤਾ ਜਾਵੇਗਾ।
2019 ਵਿੱਚ Diljit Dosanjh ਦੀ bollywood ਫਿਲਮ 'Good Newwz' ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੇ ਬਾਕਸ ਆਫਿਸ ਤੇ 18 ਦਿਨਾਂ ਵਿੱਚ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਹਜੇ ਵੀ ਧਮਾਲਾਂ ਪਾ ਰਹੀ ਹੈ ਇਸ ਫਿਲਮ ਵਿੱਚ Akshay Kumar, Kareena Kapoor, Diljit Dosanjh ਅਤੇ Kiara Advani ਸਨ। ਇਸ ਤੋਂ ਅਲਾਵਾ ਉਹਨਾਂ ਦੀ ਹਾਲ ਹੀ ਵਿੱਚ ਆਉਣ ਵਾਲੀ ਫਿਲਮ 'Jodi' ਵਿੱਚ Nimrat Khaira ਅਤੇ Amrinder Gill ਵੀ ਮੁਖ ਭੂਮਿਕਾ ਨਿਭਾਉਣਗੇ,
ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Diljit Dosanjh ਦੇ ਗੀਤ 'stranger' ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ,Gabruu.com ਨੂੰ ਫਾਲੋ ਕਰੋ।
Related Posts: