Popular Countries

Diljit Dosanjh ਨੇ ਭੰਗੜੇ ਪਾ ਕੇ ਜ਼ਾਹਿਰ ਕੀਤੀ ਖੁਸ਼ੀ, ਦੇਖੋ ਵੀਡੀਓ

By Harpreet Kaur . 5th August 2020 04:17pm
 Diljit Dosanjh ਨੇ ਭੰਗੜੇ ਪਾ ਕੇ ਜ਼ਾਹਿਰ ਕੀਤੀ ਖੁਸ਼ੀ, ਦੇਖੋ ਵੀਡੀਓ
ਪੰਜਾਬੀ ਗਾਇਕ Diljit Dosanjh ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਹੋਏ ਨੇ । ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਹ ਭੰਗੜਾ ਉਨ੍ਹਾਂ ਦੀ ਐਲਬਮ ਦੇ ਟਾਈਟਲ ਟਰੈਕ GOAT ਜੋ ਕਿ ਵਰਲਡ ਵਾਈਡ ਟਰੈਂਡਿੰਗ ‘ਚ ਚੱਲ ਰਹੇ ਦੀ ਖੁਸ਼ੀ ‘ਚ ਪਾਇਆ ਹੈ । 
ਦੇਖੋ ਵੀਡੀਓ,
ਕੁਝ  ਦਿਨ ਪਹਿਲਾਂ ਹੀ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁੱਖ  ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਦੀ ਇਸ ਐਲਬਮ ‘ਚ 16 ਗੀਤ ਨੇ । ਇੱਕ-ਇੱਕ ਕਰਕੇ ਇਸ ਐਲਬਮ ਦੇ ਗੀਤਾਂ ਦੇ ਵੀਡੀਓ ਦਰਸ਼ਕਾਂ ਦੇ ਰੁਬਰੂ ਹੋਣਗੇ ।  Diljit Dosanjh ਨੇ ਆਪਣੀ ਮਿਹਨਤ ਸਦਕਾ ਅੱਜ ਬਾਲੀਵੁੱਡ ਇੰਡਸਟਰੀ ‘ਚ ਵੀ ਚੰਗਾ ਨਾਂਅ ਬਣਾ ਲਿਆ ਹੈ । 
ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਤੇ ਉਹਨਾਂ ਦੀ ਹਾਲ ਹੀ ਵਿੱਚ ਆਉਣ ਵਾਲੀ ਫਿਲਮ 'Jodi' ਵਿੱਚ Nimrat Khaira ਅਤੇ Amrinder Gill ਵੀ ਮੁਖ ਭੂਮਿਕਾ ਨਿਭਾਉਣਗੇ।