Popular Countries

ਪੰਜਾਬੀ ਗੀਤ ‘ਤੇ ਭੰਗੜੇ ਪਾਉਂਦੇ ਆਏ ਨਜ਼ਰ ਵਿਦੇਸ਼ੀ , Diljit Dosanjh ਨੇ ਸ਼ੇਅਰ ਕੀਤਾ ਇਹ ਵੀਡੀਓ

By Harpreet Kaur . 26th June 2020 04:16pm
ਪੰਜਾਬੀ ਗੀਤ ‘ਤੇ ਭੰਗੜੇ ਪਾਉਂਦੇ ਆਏ ਨਜ਼ਰ ਵਿਦੇਸ਼ੀ , Diljit Dosanjh ਨੇ ਸ਼ੇਅਰ ਕੀਤਾ ਇਹ ਵੀਡੀਓ





ਪੰਜਾਬੀ ਗਾਇਕ Diljit Dosanjh ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਹੈ, “ਖ਼ੁਸ਼ੀਆਂ ਵੰਡੋ”। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਚਾਰ ਲੱਖ ਤੋ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ । ਇਸ ਵਾਇਰਲ ਵੀਡੀਓ ‘ਚ ਵਿਦੇਸ਼ੀ ਕੋਪਸ Diljit Dosanjh ਦੇ ਗੀਤ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਇਹ ਪੁਰਾਣਾ ਵਾਇਰਲ ਵੀਡੀਓ ਨਿਊਜ਼ੀਲੈਂਡ ਪੁਲਿਸ ਦਾ ਹੈ । ਪਰ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।


View this post on Instagram

“ ਖ਼ੁਸ਼ੀਆਂ ਵੰਡੋ “

A post shared by DILJIT DOSANJH (@diljitdosanjh) on



ਤੁਹਾਨੂੰ ਦੱਸ ਦੇਈਏ ਕਿ Diljit Dosanjh ਪੰਜਾਬ ਦੇ ਅਜਿਹੇ ਸਿੰਗਰ ਹਨ ਜੋ ਬਾਲੀਵੁਡ ਵਿੱਚ ਖੂਬ ਧੱਕ ਜਮਾਏ ਹੋਏ ਹਨ ਅਤੇ ਲਾਕਡਾਊਨ ਦੇ ਦੌਰਾਨ ਉਹ ਸੋਸ਼ਲ ਮੀਡੀਆ ਤੇ ਆਪਣੀ ਕਈ ਖਾਣ ਵਾਲੀ ਵੀਡੀਓ ਨਾਲ ਲੋਕਾਂ ਨੂੰ ਐਂਟਰਟੇਨ ਕਰ ਰਹੇ ਸੀ ਅਤੇ ਇਹ ਹੀ ਨਹੀਂ Diljit Dosanjh ਆਪਣੀ ਨਵੀਂ ਨਵੀਂ ਰੈਸਿਪੀ ਲੋਕਾਂ ਨਾਲ ਸ਼ੇਅਰ ਕਰਦੇ ਸੀ।




  ਜੇ ਗੱਲ ਕਰੀਏ diljit dosanjh ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ। ਅਖੀਰਲੀ ਵਾਰ ਉਹ ਬਾਲੀਵੁੱਡ ਫ਼ਿਲਮ 'Good Newwz' ਚ ਦਿਖਾਈ ਦਿੱਤੇ ਸਨ ਅਤੇ ਇਸ ਫਿਲਮ ਨੇ ਬਾਕਸ ਆਫਿਸ ਤੇ 18 ਦਿਨਾਂ ਵਿੱਚ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਅਤੇ ਇਸ ਫਿਲਮ ਵਿੱਚ Akshay Kumar, Kareena Kapoor, Diljit Dosanjh ਅਤੇ Kiara Advani ਸਨ।




 ਇਸ ਤੋਂ ਅਲਾਵਾ ਉਹਨਾਂ ਦੀ ਹਾਲ ਹੀ ਵਿੱਚ ਆਉਣ ਵਾਲੀ ਫਿਲਮ 'Jodi' ਵਿੱਚ Nimrat Khaira ਅਤੇ Amrinder Gill ਵੀ ਮੁਖ ਭੂਮਿਕਾ ਨਿਭਾਉਣਗੇ,