Popular Countries

ਪੰਜਾਬੀ ਇੰਡਸਟਰੀ ਵਿੱਚ ਵੱਜੇਗਾ Miss Pooja ਦਾ DJ

By Harpreet Kaur . 13th March 2020 02:52pm
ਪੰਜਾਬੀ ਇੰਡਸਟਰੀ ਵਿੱਚ ਵੱਜੇਗਾ Miss Pooja ਦਾ  DJ


ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ Miss Pooja ਹੁਣ ਇੱਕ ਹੋਰ ਨਵਾਂ ਹਿੱਟ ਗੀਤ ਲੈ ਕੇ ਆ ਰਹੀ ਹੈ। ਜੀ ਹਾਂ Miss Pooja ‘DJ Vajda’’ ਗੀਤ ਨਾਲ ਜਲਦ ਹੀ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੀ ਹੈ। ਜਿਸ ਦਾ ਇੱਕ ਪੋਸਟਰ Miss Pooja ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਉਹਨਾਂ ਦੇ ਇਸ ਪੋਸਟਰ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਪੋਸਟਰ ਵਿੱਚ Miss Pooja ਨੱਚਦੀ ਨਜ਼ਰ ਆ ਰਹੀ ਹੈ ਅਤੇ ਬਹੁਤ ਖੂਬਸੂਰਤ ਭੀ ਲੱਗ ਰਹੀ ਹੈ। 

ਆਓ ਤੁਸੀ ਵੀ ਇੱਕ ਨਜ਼ਰ ਮਾਰੋ ਉਹਨਾਂ ਦੇ ਇਸ ਗੀਤ ਦੇ ਪੋਸਟਰ ਤੇ 



‘DJ Vajda’’ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ Miss Pooja ਆਪਣੀ ਮਧੁਰ ਆਵਾਜ਼ ਨਾਲ ਗਾਉਣਗੇ। ਇਸ ਗੀਤ ਨੂੰ ਮਿਊਜ਼ਿਕ Juss Musik ਨੇ ਦਿੱਤਾ ਹੈ ਜਦੋਂ ਕਿ ਗੀਤ ਦੇ ਬੋਲ Binder Nawepindia ਨੇ ਲਿਖੇ ਹਨ। ਇਸ ਗੀਤ ਦੀ ਵੀਡੀਓ Jcee Dhanoa ਵਲੋਂ ਤਿਆਰ ਕੀਤੀ ਗਈ ਹੈ। ‘DJ Vajda’’ ਗੀਤ ਨੂੰ 'T Series' ਦੇ ਲੇਬਲ ਹੇਠ 25 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ।Miss Pooja ਦੇ ਆਉਣ ਵਾਲੇ ਗੀਤ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ।


View this post on Instagram

Peace begins with smile 😊😊

A post shared by Miss Pooja (@misspooja) on



ਜੇਕਰ Miss Pooja ਦੇ ਗੀਤਾ ਦੀ ਗੱਲ ਕਰੀਏ ਤਾਂ Miss Pooja ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਵਿੱਚ ਕਾਫੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ ਜਿਵੇਂ Sohnea, Dimaag Khraab, Gallan Changiyan, Fishcut, Ford, Petrol 2, College, Mehndi, Baari Baari Barsi ਵਰਗੇ ਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਨਾਈ ਹੈ ਅਤੇ ਇਸ ਦੇ ਨਾਲ ਹੀ Miss Pooja ਦੇ ਕਈ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ।

 


ਇਸ ਤੋਂ ਇਲਾਵਾਂ Miss Pooja ਨੇ ਬਾਲੀਵੁੱਡ ਵਿੱਚ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ,Second Hand Jawaani,Ishq Ki Gali,Tipsy Hogai ਅਤੇ ਇਹਨਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ।

Related Posts: