Popular Countries

Elly Mangat ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Jatt Maade'

By Harpreet Kaur . 2nd March 2020 11:51am
 Elly Mangat ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Jatt Maade'


ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ਵਿੱਚ ਮਕਬੂਲ ਹੋਣ ਵਾਲੇ ਨਾਮੀ ਗਾਇਕ  Elly Mangat ਬਹੁਤ ਜਲਦ ਆਪਣੇ ਨਵੇਂ ਗੀਤ 'Jatt Maade' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ ਵਿੱਚ Elly Mangat ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਇਸ ਦੀ ਜਾਣਕਾਰੀ ਫੈਨਜ਼ ਨਾਲ ਸਾਂਝਾ ਕੀਤੀ ਹੈ।

ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 

Jatt Maade Song Elly Mangat


ਦੱਸ ਦਈਏ ਕਿ Elly Mangat  ਦੇ ਇਸ ਗੀਤ ਦੇ ਬੋਲ Seerha ਦੇ ਲਿਖੇ ਹੋਏ ਹਨ, ਜਿਸ ਨੂੰ Elly Mangat ਅਤੇ Paul G ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਨਗੇ। ਇਸ ਗੀਤ ਦੇ ਡਾਇਰੈਕਟਰ Raj Narula ਹਨ। ਇਸ ਗੀਤ ਦਾ ਮਿਊਜ਼ਿਕ Jassi X ਵਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ 4 ਮਾਰਚ 2020 ਨੂੰ  Vaaho Entertainments ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਉਮੀਦ ਕੀਤੀ ਜਾਂਦੀ ਹੈ ਕਿ  Elly Mangat ਦੇ ਬਾਕੀ ਗੀਤਾਂ ਵਾਂਗ ਹੀ ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲੇਗਾ।


Jatt Maade Song Elly Mangat


ਜੇ ਗੱਲ ਕਰੀਏ Elly Mangat ਦੇ ਆਏ ਪ੍ਰੋਜੈਕਟ ਦੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ‘Angry Bird’ ਨਾਲ ਪ੍ਰਸਿੱਧੀ ਹਾਸਿਲ ਕੀਤੀ ਸੀ ਅਤੇ ਇਸ ਗੀਤ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਹਿੱਟ ਗੀਤ ਦਿੱਤੇ ਜੋ ਕਿ ਯੂਟਿਊਬ ਤੇ ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਉਹ ਗੀਤ ਕੁਝ ਇਸ ਤਰਾਂ ਹਨ Affair, Daku, Game, Liquor Store, My Pets,Thug Life ਅਤੇ Vailpuna ਵਰਗੇ ਕਈ ਹਿੱਟ ਗੀਤ ਹਨ। 





ਹਾਲ ਹੀ ਵਿੱਚ Elly Mangat ਦਾ ਗੀਤ 'Muchh' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਦੇ ਬੋਲ JANG DHILLON ਨੇ ਲਿਖੇ ਹਨ। ਵੀਡੀਓ ਨੂੰ Joban Janjua ਵਲੋਂ ਤਿਆਰ ਕੀਤੀ ਗਈ ਹੈ। 'Muchh' ਗੀਤ ਦੀ ਵੀਡੀਓ ਨੂੰ ਮਿਊਜ਼ਿਕ YOUNG STAR POPBOY ਨੇ ਦਿੱਤਾ ਹੈ। 


ਤੁਸੀ ਸਾਨੂੰ ਹੇਠਾਂ ਟਿੱਪਣੀ ਭਾਗ ਵਿੱਚ ਹਿੰਦੀ ਫਿਲਮ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ ਵਿਚ ਹੋਰ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ। 

Related Posts: