Popular Countries

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰੀ ਕੁਈਨ , ਕੀ ਤੁਸੀਂ ਪਹਿਚਾਣਿਆ ਇਹ ਕੌਣ ਹੈ ਤਸਵੀਰ ਵਿੱਚ?

By Harpreet Kaur . 27th May 2020 05:13pm
 ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰੀ ਕੁਈਨ , ਕੀ ਤੁਸੀਂ ਪਹਿਚਾਣਿਆ ਇਹ ਕੌਣ ਹੈ ਤਸਵੀਰ ਵਿੱਚ?



Neeru Bajwa ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। Neeru Bajwa ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਪੰਜਾਬੀ ਇੰਡਸਟਰੀ ਦੀ ਬਾਕਮਾਲ ਅਦਾਕਾਰਾ Neeru Bajwa ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਤਸਵੀਰਾਂ ਅਤੇ ਵੀਡੀਓ ਅਕਸਰ ਹੀ ਸ਼ੇਅਰ ਕਰਦੀ ਰਹਿੰਦੀ ਹੈ।



 ਹੁਣ ਉਹਨਾਂ ਨੇ ਹਾਲ ਹੀ ‘ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਸਿਰਫ ਬਾਰਾਂ ਸਾਲ ਦੇ ਸਨ ਅਤੇ ਆਪਣੇ ਪਰਿਵਾਰ ਦੇ ਨਾਲ ਮੰਸੂਰੀ ‘ਚ ਛੁੱਟੀਆਂ ਮਨਾਉਣ ਲਈ ਗਏ ਸਨ। ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਵਾਇਰਲ ਹੋ ਰਹੀ ਹੈ। 




 ਤੁਹਾਨੂੰ ਦਸ ਦੇਈਏ ਕਿ ਲਾਕਡਾਊਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਹਨ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ। Neeru Bajwa ਨੇ ਵੀ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਅਤੇ ਤਸਵੀਰ ਆਪਣੇ ਪ੍ਰਸ਼ੰਸਕਾਂ ਲਈ ਉਹ ਸ਼ੇਅਰ ਕਰਦੇ ਰਹਿੰਦੇ ਹਨ। ਪਾਲੀਵੁੱਡ ਦੀ ਇਹ ਅਦਾਕਾਰਾ ਪਿਛਲੇ ਲੰਬੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ। 


View this post on Instagram

#tb #chandigarh ❤️

A post shared by Neeru Bajwa (@neerubajwa) on



 ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ Neeru Bajwa ਨੇ ਪਾਲੀਵੁੱਡ ‘ਚ ਵੀ ਨਾਮ ਕਮਾਇਆ ਹੈ । ਉਹਨਾਂ ਨੇ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । Neeru Bajwa  ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਾਲ ਹੀ ‘ਚ  ਦੋ ਜੁੜਵਾਂ ਬੇਟੀਆਂ ਨੂੰ ਜਨਮ ਦਿੱਤਾ ਹੈ ਜਿਸ ਦੀ ਖਬਰ ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸੀ। Neeru Bajwa  ਇੱਕ ਅਜਿਹੀ ਅਦਾਕਾਰਾ ਹੈ ਜਿਹਨਾਂ ਨੂੰ ਫਿਲਮਾਂ ‘ਚ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਮਿਲੇ ਤਾਂ ਉਸ ਕਿਰਦਾਰ ‘ਚ ਉਹ ਜਾਨ ਪਾ ਦਿੰਦੇ ਹਨ। Neeru Bajwa ਨੂੰ ਪਾਲੀਵੁਡ ਦੀ ਅਦਾਕਾਰੀ ਕੁਈਨ ਵੀ ਕਿਹਾ ਜਾਂਦਾ ਹੈ।