Popular Countries

ਮਸ਼ਹੂਰ ਪੰਜਾਬੀ ਗਾਇਕਾ Kaur B ਦੇ ਨਵੇਂ ਗੀਤ 'HERO WARGA' ਦਾ Teaser ਹੋਇਆ ਰਿਲੀਜ਼

By Harpreet Kaur . 1st April 2020 05:16pm
ਮਸ਼ਹੂਰ ਪੰਜਾਬੀ ਗਾਇਕਾ Kaur B ਦੇ ਨਵੇਂ ਗੀਤ 'HERO WARGA' ਦਾ Teaser ਹੋਇਆ ਰਿਲੀਜ਼


ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ Kaur B ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ Kaur B  ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਅਤੇ ਇਸ ਦੇ ਨਾਲ ਹੀ ਪੰਜਾਬੀ ਗਾਇਕਾ Kaur B ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ 'HERO WARGA' ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਜਿਸਦੇ ਚੱਲਦੇ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਟੀਜ਼ਰ ਬਹੁਤ ਹੀ ਖੂਬਸੂਰਤ ਹੈ ਜਿਸ ‘ਚ Kaur B ਵੱਲੋਂ ਗਾਏ ਕੁਝ ਬੋਲ ਵੀ ਸੁਣਨ ਨੂੰ ਮਿਲ ਰਹੇ ਨੇ ।

ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 



ਜੇ ਗੱਲ ਕਰੀਏ ਗੀਤ ਦੇ ਕ੍ਰੇਡਿਟ ਦੀ ਤਾਂ ,HERO WARGA ਗੀਤ ਦੇ ਬੋਲ ਨਾਮੀ ਗੀਤਕਾਰ Raj Ranjodh ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ VEE  ਨੇ ਦਿੱਤਾ ਹੈ । ਗੀਤ  ਦਾ ਵੀਡੀਓ Honey Rao ਵੱਲੋਂ ਤਿਆਰ ਕੀਤਾ ਗਿਆ ਹੈ । HERO WARGA ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ Kaur B ਤੇ Mr Mnv । ਗੀਤ ਨੂੰ Navrattan Music ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।


View this post on Instagram

#StayHome🔥👊

A post shared by KaurB (@kaurbmusic) on



 ਜੇਕਰ Kaur B ਦੇ ਕੰਮ ਦੀ ਗੱਲ ਕੀਤੀ ਜਾਵੇ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ।ਉਹ ਗੀਤ ਨੇ  Lahore Da Paranda, Engaged Jatti, Sandhuri Rang, Just Desi, Doabey Wala, Taur Jatt Di, Killer Eyes, Phulkari ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Kaur B ਦੇ ਗੀਤ 'HERO WARGA' ਬਾਰੇ ਤੁਹਾਡੇ ਕਿ ਵਿਚਾਰ ਨੇ ਅਤੇ ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।