Popular Countries

Anmol Gagan Maan ਦੇ Birthday ਤੇ ਜਾਣੋ ਉਹਨਾਂ ਦੀਆਂ ਕੁਝ ਖਾਸ ਗੱਲਾਂ

By Harpreet Kaur . 26th February 2020 11:00am
 Anmol Gagan Maan ਦੇ Birthday ਤੇ ਜਾਣੋ ਉਹਨਾਂ ਦੀਆਂ ਕੁਝ ਖਾਸ ਗੱਲਾਂ



Anmol Gagan Maan ਪੰਜਾਬੀ ਇੰਡਸਟਰੀ ਦੀ ਇੱਕ ਬਹੁਪੱਖੀ ਪੰਜਾਬੀ ਗਾਇਕਾ ਹੈ। ਉਹ ਅੱਜ ਆਪਣਾ 30 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਹਨਾਂ ਦਾ ਜਨਮ 26 ਫਰਵਰੀ 1990 ਨੂੰ ਪਿੰਡ ਖਿਲਾਂ, ਜ਼ਿਲ੍ਹਾ ਮਾਨਸਾ, ਪੰਜਾਬ ਵਿਖੇ ਹੋਇਆ ਸੀ। Anmol Gagan Maan ਦਾ ਅਸਲ ਨਾਮ Gagandeep Kaur ਹੈ ਅਤੇ ਉਹਨਾਂ ਦਾ ਨਿੱਕਾ ਨਾਮ Anmol ਹੈ ਜੋ ਕਿ ਉਹਨਾਂ ਦੀ ਇੱਕ ਅਧਿਆਪਕ ਦੁਆਰਾ ਰੱਖਿਆ ਗਿਆ ਸੀ। ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਸੰਗੀਤ ਅਤੇ ਮਨੋਵਿਗਿਆਨ ਸਬਜੈਕਟ ਵਿੱਚ  ਐਮ.ਸੀ.ਐਮ., ਡੀ.ਏ.ਵੀ. ਕਾਲਜ, ਚੰਡੀਗੜ੍ਹ ਤੋਂ ਕੀਤੀ ਸੀ।  

Anmol Gagan Maan ਨੇ ਸਾਲ 2004 ਵਿੱਚ ਇੰਗਲੈਂਡ ਅਤੇ ਰੂਸ ਵਿੱਚ ਵਰਲਡ ਫੋਕ ਡਾਂਸ ਮੁਕਾਬਲਾ ਜਿਤਿਆ ਜੋ ਪੰਜਾਬ ਲਈ ਬੜੇ ਮਾਨ ਦੀ ਗੱਲ ਸੀ, ਸਾਲ 2013 ਵਿੱਚ Anmol ਨੂੰ ਮਿਸ ਵਰਲਡ ਪੰਜਾਬਣ ਵਲੋਂ  ਮਿਸ ਮੁਹਾਲੀ ਪੰਜਾਬਣ ਦਾ ਖਿਤਾਬ ਵੀ ਦਿੱਤਾ ਗਿਆ।  
 
ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰਵਾਤ 2014 ਵਿੱਚ 'Royal Jatti' ਗੀਤ ਨਾਲ ਕੀਤੀ ਸੀ ਅਤੇ ਖੂਬਸੂਰਤੀ ਦੇ ਮਾਮਲੇ ਵਿੱਚ ਸਭ ਨੂੰ ਮਾਤ ਦਿੰਦੀ ਹੈ ਅਤੇ ਉਹ ਪੰਜਾਬੀ ਇੰਡਸਟਰੀ ਵਿੱਚ ਆਪਣੀ ਖੂਬਸੂਰਤ ਆਵਾਜ਼ ਕਰਕੇ ਕਾਇਮ ਹੈ। ਉਹ ਆਪਣੇ ਕਈ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇ ਹਨ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਗੀਤ ਦਿੱਤੇ ਹਨ ਜਿਵੇਂ Cola Vs Milk, Kala Sher, Wlaa Wali Pagg, Nakhro, Patola, Fukriyan Maarey ਅਤੇ ਹੋਰ ਕਈ ਇਸ ਤਰਾਂ ਦੇ ਗੀਤਾਂ ਨਾਲ ਉਹਨਾਂ ਨੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। 

ਉਹ ਗੀਤ ਗਾਉਣ ਤੋਂ ਇਲਾਵਾ ਇੱਕ ਬਹੁਤ ਚੰਗੀ ਗੀਤਕਾਰ ਵੀ ਹੈ। ਹਾਲ ਹੀ ਵਿੱਚ ਉਹਨਾਂ ਨੇ ਆਪਣੀ ਕਿਤਾਬ ‘ਕਿਵੇਂ ਮਨੁੱਖ ਬਣਨਾ ਹੈ’ ਰਿਲੀਜ਼ ਕੀਤੀ ਸੀ। Anmol Gagan Maan ਬਚਪਨ ਦੇ ਦਿਨਾਂ ਤੋਂ ਹੀ ਕਵਿਤਾਵਾਂ ਅਤੇ ਗੀਤ ਲਿਖ ਰਹੀ ਹੈ। Anmol Gagan Maan ਨੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ ਗਾਏ ਹਨ, ਉਹ ਸਭ ਬਹੁਤ ਹੀ ਸੁਪਰ ਹਿੱਟ ਰਹੇ ਹਨ। ਜੇਕਰ ਦੇਖਿਆ ਜਾਵੇਂ ਤਾਂ Anmol Gagan Maan ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ।

ਆਓ ਨਜ਼ਰ ਮਾਰੋ ਉਹਨਾਂ ਦੀ ਕੁਝ ਗੀਤਾਂ ਦੀ ਵੀਡੀਓ  ਤੇ 













Related Posts: