Popular Countries

Ranjit Bawa ਦੇ ਜਨਮਦਿਨ ਤੇ ਜਾਣੋ ਉਹਨਾਂ ਨੇ ਕਿਵੇਂ ਰੱਖਿਆ ਸੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ?

By Harpreet Kaur . 14th March 2020 01:48pm
Ranjit Bawa ਦੇ ਜਨਮਦਿਨ ਤੇ ਜਾਣੋ ਉਹਨਾਂ ਨੇ ਕਿਵੇਂ ਰੱਖਿਆ ਸੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ?


ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ਵਿੱਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ Ranjit Bawa ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ। ਅੱਜ Ranjit Bawa ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ ਵਿੱਚ ਆਉਂਦਾ ਹੈ।Ranjit Bawa ਦਾ ਜਨਮ 14 ਮਾਰਚ 1989 'Gurdaspur' ਵਿੱਚ ਹੋਇਆ। ਉਹਨਾਂ ਦਾ ਪੂਰਾ ਨਾਂ Ranjit Singh Bawa ਹੈ।ਇਸ ਦੇ ਨਾਲ ਹੀ ਹਾਲ ਹੀ ਵਿੱਚ Ranjit Bawa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੇਕ ਕੱਟਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੇ ਹਨ। ਇਸ ਤਸਵੀਰ 'ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਅਤੇ ਉਹਨਾਂ ਦੇ ਫੈਨਜ਼ ਕੁਮੈਂਟ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਤੁਸੀ ਇੱਕ ਨਜ਼ਰ ਮਾਰੋ। 




ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ Ranjit Bawa ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ ਵਿੱਚ ਕੁਝ ਕਰਨ ਦੇ ਜਜ਼ਬੇ ਨਾਲ ਉਹਨਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਹਨਾਂ ਦੇ ਸੰਘਰਸ਼ ਦਾ ਸਫਰ ਸਾਲ 1999 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ ਵਿੱਚ ਉਹਨਾਂ ਦਾ ਸਾਥ Master Mangal Singh ਨੇ ਦਿੱਤਾ ਸੀ। 


Ranjit Bawa Birthday


ਪੜਾਈ ਦੌਰਾਨ ਹੀ Ranjit Bawa ਨੂੰ ਗਾਉਣ ਦਾ ਸੌਂਕ ਸੀ ਅਤੇ Ranjit Bawa ਵਿਚਲੇ ਕਲਾਕਾਰ ਨੂੰ ਪਛਾਨਣ ਵਾਲੇ Master Mangal Singh ਹੀ ਸਨ। ਇਸ ਦਾ ਖੁਲਾਸਾ Ranjit Bawa ਨੇ ਇਕ ਇੰਟਰਵਿਊ ਦੌਰਾਨ ਕੀਤਾ।Ranjit Bawa ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ Master Mangal Singh ਮੈਨੂੰ ਸਕੂਲ ਵਿੱਚ ਬਿਠਾ ਕੇ 4-4 ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਹਨਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ। 


Ranjit Bawa Birthday


ਹਾਲਾਂਕਿ Master Mangal Singh ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ। ਗਾਇਕੀ ਵਿੱਚ ਜਦੋਂ ਥੋੜੀ ਨਿਪੁੰਨਤਾ Bawa ਨੇ ਹਾਸਲ ਕਰ ਲਈ ਸੀ ਪਰ Bawa ਦੇ ਇਸ ਹੁਨਰ ਦੀ ਕਦੇ ਵੀ ਉਹਨਾਂ ਦੇ ਉਸਤਾਦ ਨੇ ਤਾਰੀਫ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਆਪਣੀ ਤਾਰੀਫ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ।


Ranjit Bawa ਦਾ ਪਹਿਲਾ ਗੀਤ 'Jatt Di Akal' 2013 ਵਿੱਚ ਰਿਲੀਜ਼ ਹੋਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 ਵਿੱਚ ਉਹਨਾਂ  ਦੇ Master Mangal Singh ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। Ranjit Bawa ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ Master Mangal Singh ਉਹਨਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ ਵਿੱਚ ਨਹੀਂ ਹਨ। 


Ranjit Bawa Birthday


ਅੱਜ Ranjit Bawa ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ ਵਿੱਚ ਆਉਂਦਾ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਅਤੇ ਫ਼ਿਲਮਾਂ ਦਿਤੀਆਂ ਹਨ। ਜੋ ਕਿ ਸੁਪਰਹਿੱਟ ਰਹੀਆਂ ਹਨ ਅਤੇ ਦਰਸ਼ਕਾਂ ਨੇ ਉਹਨਾਂ ਦੇ ਹਰ ਗੀਤ ਫ਼ਿਲਮਾਂ ਨੂੰ ਭਰਮਾਂ ਹੁੰਗਾਰਾ ਦਿੱਤਾ ਹੈ। 


Related Posts: