Popular Countries

Sukshinder Shinda ਦੇ birthday ਤੇ ਜਾਣੋ ਉਹਨਾਂ ਦੀਆਂ ਦਿਲਚਸਪ ਗੱਲਾਂ

By Harpreet Kaur . 24th January 2020 03:44pm
Sukshinder Shinda ਦੇ birthday ਤੇ ਜਾਣੋ ਉਹਨਾਂ ਦੀਆਂ ਦਿਲਚਸਪ  ਗੱਲਾਂ

ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਉਣੀ ਬਹੁਤ ਔਖੀ ਹੈ ਪਰ Sukshinder Shinda ਇੱਕ ਅਹਿਜੇ ਕਲਾਕਾਰ ਹਨ ਜਿੰਨ੍ਹਾ ਨੇ ਆਪਣੇ Gachni Da Lep,Ithe Rakh,Gal SunJa,Sehre Wala,ਅਤੇ Oh Na Kuri Labdi ਵਰਗੇ ਹੋਰ ਵੀ ਕਈ ਖੂਬਸੂਰਤ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਵਿੱਚ ਕਬਜ਼ਾ ਕੀਤਾ ਹੋਇਆ ਹੈ ਇਸ ਦੇ ਨਾਲ ਹੀ Sukshinder Shinda ਨੇ ਬਤੋਰ ਮਿਊਜ਼ਿਕ ਡਾਇਰੈਟਰ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਹਿੱਟ ਕੀਤਾ ਹੈ ਜਿਵੇਂ ਕਿ amrinder gill,jazzy b ਅਤੇ ਹੋਰ ਵੀ ਬਹੁਤ ਸਾਰੇ। Sukshinder Shinda ਦਾ ਅੱਜ ਜਨਮਦਿਨ ਹੈ ਉਹਨਾਂ ਦੇ ਜਨਮਦਿਨ ਤੇ jazzy b ਅਤੇ ਹੋਰ ਵੀ ਕਈ ਕਲਾਕਾਰਾ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। 



1993 ਵਿੱਚ ਉਹਨਾਂ ਨੇ ਆਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। kuldeep singh Matharu,lal singh bhatti,ਜੋ ਕਿ ਢੋਲ ਵਜਾਉਣ ਵਿੱਚ ਗੋਲਡ ਮੈਡਲਿਸਟ ਹਨ, ਉਹਨਾਂ ਤੋਂ Sukshinder Shinda ਨੇ ਗਾਇਕੀ ਅਤੇ ਸਾਜ਼ਾਂ ਦੀਆਂ ਬਾਰੀਕੀਆਂ ਸਿਖੀਆਂ। Sukshinder Shinda  ਨੇ ਬਾਲੀਵੁੱਡ ਦਿਗਜ਼ ਕਲਾਕਾਰ Rahat Fateh Ali Khan ਨਾਲ ਗੀਤ 'Gum Sum Gum Sum' ਗਾਇਆ ਸੀ।ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। 

Sukshinder Shinda ਇੰਗਲੈਂਡ ਵਿੱਚ ਰਹਿੰਦੇ ਹਨ। ਪਰ  ਉਹਨਾਂ ਦਾ ਜ਼ਿਆਦਾ ਸਮਾਂ ਭਾਰਤ ਵਿੱਚ ਹੀ ਗੁਜ਼ਰਦਾ ਹੈ ਅਤੇ ਉਹ ਆਪਣੇ ਗੀਤ ਦੇ  ਲੇਖਕਾਂ ਨੂੰ ਬਹੁਤ ਸਤਿਕਾਰ ਦਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਗੀਤ ਦਾ ਕੰਮ ਹੀ ਲੇਖਕ ਤੋਂ ਹੀ ਸ਼ੁਰੂ ਹੁੰਦਾ ਹੈ।


Sukshinder Shinda

Sukshinder Shinda New Song


Sukshinder Shinda Birthday


Sukshinder Shinda Pics

Related Posts: