Popular Countries

ਜਾਣੋ ਕਿਉਂ ਛੱਡਿਆ ਅਦਾਕਾਰਾ Mallika Sherawat ਨੇ ਫਿਲਮੀ ਦੁਨੀਆ

By Harpreet Kaur . 23rd June 2020 05:14pm
ਜਾਣੋ ਕਿਉਂ ਛੱਡਿਆ ਅਦਾਕਾਰਾ Mallika Sherawat ਨੇ ਫਿਲਮੀ ਦੁਨੀਆ


 
ਬਾਲੀਵੁਡ ਦੀ ਮਸ਼ਹੂਰ ਅਦਾਕਾਰਾ Mallika Sherawat ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਹ ਫਿਲਮੀ ਦੁਨੀਆ ਤੋਂ ਇਸ ਸਮੇਂ ਕਾਫੀ ਦੂਰ ਹੈ। Mallika Sherawat ਦੇ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਤੋਂ ਗਾਇਬ ਹੋਣ ਕਾਰਨ ਉਹਨਾਂ ਦੇ ਪ੍ਰਸ਼ੰਸਕ ਹਮੇਸ਼ਾ ਇਹ ਜਾਨਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਹਨਾਂ ਨੇ ਬਾਲੀਵੁੱਡ ਨੂੰ ਕਿਉਂ ਅਲਵਿਦਾ ਕਹਿ ਦਿੱਤਾ।ਇਸ ਬਾਰੇ ਹਾਲ ਹੀ ਵਿੱਚ Mallika Sherawat  ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ। ਬਾਲੀਵੁਡ ਅਦਾਕਾਰਾ Mallika Sherawat ਦਾ ਕਹਿਣਾ ਹੈ ਕਿ ‘ਉਹਨਾਂ ਨੂੰ ਜੋ ਵੀ ਆਫ਼ਰ ਆਉਂਦੇ ਸਨ, ਉਹਨਾਂ ਵਿੱਚ ਹੀਰੋ ਜਾਂ ਪ੍ਰੋਡਿਊਸਰ ਡਾਇਰੈਕਟ ਇਹ ਉਮੀਦ ਕਰਦੇ ਸਨ ਕਿ ਮੈਂ ਹਾਟ ਸੀਨ ਕਰਾਂਗੀ ਜਾਂ ਉਹਨਾਂ ਦੀ ਡਿਮਾਂਡ ਪੂਰੀ ਕਰਾਂਗੀ। ਪਰ ਮੈਂ ਉਹਨਾਂ ਦੀ ਡਿਮਾਂਡ ਅੱਗੇ ਝੁਕਣ ਲਈ ਤਿਆਰ ਨਹੀਂ ਹੋਈ। ਇਸ ਵਜ੍ਹਾ ਕਰਕੇ ਮੈਨੂੰ ਲੱਗਿਆ ਕਿ ਇੰਡਸਟਰੀ ਵਿੱਚ ਕੰਮ ਕਰਨਾ ਮੁਸ਼ਕਿਲ ਹੈ।ਇਸ ਤੋਂ ਇਲਾਵਾ ਤੁਹਾਨੂੰ ਦਸ ਦੇਈਏ ਕਿ Mallika Sherawat ਆਪਣੇ ਕਾਰੋਬਾਰੀ ਬੁਆਏਫ੍ਰੈਂਡ ਨਾਲ ਮੁੰਬਈ ਛੱਡ ਕੇ ਪੈਰਿਸ ਵਿੱਚ ਰਹਿਣ ਲੱਗ ਗਈ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ‘ਤੇ ਇੱਕ ਹਮਲਾ ਹੋਇਆ, ਜਿਸ ਤੋਂ ਬਾਅਦ ਉਹ ਮੁੰਬਈ ਵਾਪਿਸ ਚਲੀ ਆਈ ਹੈ। Mallika Sherawat  ਦਾ ਜਨਮ 24 ਅਕਤੂਬਰ, 1976 ਨੂੰ ਹੋਇਆ। ਉਹ ਇੱਕ ਭਾਰਤੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਅਤੇ ਮਾਡਲ ਹੈ। Mallika Sherawat  ਇੱਕ ਅਜਿਹੀ ਭਾਰਤੀ ਅਦਾਕਾਰਾ ਹੈ ਜੋ ਹਿੰਦੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। 
Mallika Sherawat ਬਾਲੀਵੁੱਡ ਵਿਚ ਸਭ ਤੋਂ ਪ੍ਰਸਿੱਧ ਹਸਤੀਆਂ ਵਿਚੋਂ ਇਕ ਹੈ। ਉਹ ਫਿਰ ਸਫਲ ਰੋਮਾਂਟਿਕ ਕਾਮੇਡੀ ਫਿਲਮ 'Pyaar Ke Side Effects'(2006) ਵਿਚ ਨਜ਼ਰ ਆਈ। ਜਿਸ ਫਿਲਮ ਕਾਰਨ ਉਸ ਦੀ ਆਲੋਚਨਾਤਮਿਕ ਪ੍ਰਸ਼ੰਸਾ ਕੀਤੀ ਗਈ। ਉਸ ਤੋਂ ਬਾਅਦ, Mallika ਨੇ ਕਈ ਹਿੱਟ ਫ਼ਿਲਮਾ ਕੀਤੀਆਂ ਤੇ ਇਨਾਂ ਫਿਲਮਾਂ ਨਾਲ ਉਹਨਾਂ ਨੂੰ ਸਭ ਤੋਂ ਵੱਡੀ ਵਪਾਰਕ ਸਫਲਤਾ ਮਿਲੀ।