Popular Countries

Gagan Kokri ਕਿਸ ਨੂੰ ਲੈ ਕੇ ਦੇ ਰਹੇ ਨੇ 'ROLEX'

By Harpreet Kaur . 2nd March 2020 06:16pm
 Gagan Kokri  ਕਿਸ ਨੂੰ ਲੈ ਕੇ ਦੇ ਰਹੇ ਨੇ 'ROLEX'



ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Gagan Kokri ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਹਨ ਜੋ ਕਿ ਦਰਸ਼ਕਾਂ ਵਲੋਂ ਹਮੇਸ਼ਾ ਉਹਨਾਂ ਦੇ ਗੀਤਾਂ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਉਹ ਇਸ ਸਾਲ ਦਾ ਦੂਜਾ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ 'ROLEX' ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। Gagan Kokri ਦੇ ਫੈਨਜ਼ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।ਇਸ ਪੋਸਟਰ ਉੱਤੇ Gagan Kokri ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। 

ਤੁਸੀ ਇੱਕ ਨਜ਼ਰ ਮਾਰੋ ਉਹਨਾਂ ਦੇ ਇਸ ਪੋਸਟਰ ਤੇ




ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਦਸ ਦਈਏ ਇਸ ਗੀਤ ਦੇ ਬੋਲ Deep Arraicha ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ
Da Vincci ਨੇ ਦਿੱਤਾ ਹੈ। 'ROLEX' ਗੀਤ ਨੂੰ Gagan Kokri ਆਪਣੀ ਮਧੁਰ ਅਵਾਜ਼ ਨਾਲ ਗਾਉਣਗੇ ਅਤੇ ਉਹਨਾਂ ਦੇ ਨਾਲ Tanisha Dhillon,Jaskiran Waraich ਮੁਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਗੀਤ ਦਾ ਵੀਡੀਓ Rahul Datta ਵਲੋਂ ਨਿਰਦੇਸ਼ਕ ਕੀਤਾ ਗਿਆ ਹੈ।ROLEX ਗੀਤ ਬਹੁਤ ਜਲਦ 'Swagger Music' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। 


Gagan Kokri


ਜੇ ਗੱਲ ਕਰੀਏ Gagan Kokri ਦੇ ਫ਼ਿਲਮੀ ਕਰੀਅਰ ਦੀ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ 'Yaara Ve' ਦਰਸ਼ਕਾਂ ਦੇ ਸਨਮੁਖ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ Gagan Kokri ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਬਹੁਤ ਹੀ ਹਿੱਟ ਹੋਏ ਹਨ ਜਿਵੇਂ ਕਿ Blessings of Rabb, Laavan Tere Naal, Berukhiyan, Time Chakdi, Galbaat, Takk ਅਤੇ Khaas Bande ਵਰਗੇ ਕਈ ਸੁਪਰਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।



ਇਸ ਤੋਂ ਇਲਾਵਾਂ Gagan Kokri ਦਾ ਗੀਤ ' AHO NII AHO' ਰਿਲੀਜ਼ ਹੋਇਆ ਸੀ ਜੋ ਕਿ ਯੂਟਿਊਬ ਤੇ ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਗੀਤ ਦੇ ਬੋਲ Kuwar Virk ਵਲੋਂ ਲਿਖੇ ਗਏ ਸੀ ਅਤੇ ਵੀਡੀਓ ਨੂੰ  Ashish Rai ਨੇ ਡਾਇਰੈਕਟ ਕੀਤਾ ਸੀ। 

Related Posts: