Popular Countries

Gandhi Fer Aa Gea: ਅਰਯਾ ਬੱਬਰ ਨੇ ਨਵੇਂ ਕਿਰਦਾਰ ਦੇ ਪੋਸਟਰ ਸ਼ੇਅਰ ਕੀਤੇ

By Harpreet Kaur . 6th December 2019 12:59pm
Gandhi Fer Aa  Gea:  ਅਰਯਾ  ਬੱਬਰ ਨੇ ਨਵੇਂ ਕਿਰਦਾਰ ਦੇ ਪੋਸਟਰ ਸ਼ੇਅਰ ਕੀਤੇ


ਲੰਬੇ ਸਮੇਂ ਤੋਂ ਬਾਅਦ ਅਰਯਾ ਬੱਬਰ ਆਪਣੀ ਅਗਲੀ ਫਿਲਮ  ਨਾਲ ਪਾਲੀਵੁੱਡ ਵਿਚ ਵਾਪਸੀ ਕਰਨ ਲਈ ਤਿਆਰ ਹਨ | ਉਹ ਆਖਰੀ ਵਾਰ ਸਾਲ 2011 ਵਿੱਚ ਰਿਲੀਜ਼ ਹੋਈ ਫਿਲਮ ‘ਯਾਰ ਅਣਮੁੱਲੇ' ਵਿੱਚ ਨਜ਼ਰ ਆਏ ਸਨ ਅਤੇ ਆਪਣੀ ਆਉਣ ਵਾਲੀ ਪੰਜਾਬੀ ਐਕਸ਼ਨ ਫਿਲਮ 'ਗਾਂਧੀ ਫੇਰ ਆ ਗਿਆ' ਵਿੱਚ ਮੁੱਖ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ |

 

ਫਿਲਮ ਦੀ ਸਟਾਰ ਕਾਸਟ ਬਾਰੇ ਅਸੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਨੇਹਾ ਮਲਿਕ, ਸੁਨਾਕਸ਼ੀ ਸ਼ਰਮਾ,ਵੀਰ ਸਾਹੂ, ਟੀਨੂੰ ਵਰਮਾ, ਹਰਪਾਲ ਸਿੰਘ ਅਤੇ ਅਰਸ਼ ਹੁੰਦਲ ਸ਼ਾਮਲ ਹਨ | ਇਸ ਦੀ ਜਾਣਕਾਰੀ ਅਰਯਾ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ |

 

 



ਕਿੰਦਰ ਸਿੰਘ ਦੁਆਰਾ ਨਿਰਦੇਸ਼ਤ ਫ਼ਿਲਮ ਦਾ ਨਿਰਮਾਣ ਮਨੋਜ ਸੇਠੀ ਅਤੇ ਮੰਜੂ ਗੌਤਮ ਨੇ ਕੀਤਾ ਹੈ। ਕਪਿਲ  ਬੱਤਰਾ ਪ੍ਰੋਡਕਸ਼ਨ , ਜੋਯ ਪ੍ਰੋਡਕਸ਼ਨ ਹਾਉਸ ਅਤੇ ਮਹਾਕਾਲੇਸ਼ਵਰ ਮੋਸ਼ਨ ਪਿਕਚਰਸ ਇਸ ਫ਼ਿਲਮ ਨੂੰ ਪੇਸ਼ ਕਰਨਗੇ|

'ਗਾਂਧੀ ਫੇਰ ਆ ਗਿਆ'  17 ਜਨਵਰੀ 2020 ਨੂੰ ਰਿਲੀਜ਼ ਕੀਤੀ ਜਾਏਗੀ। ਅਰਯਾ ਦੇ ਮੁਤਾਬਿਕ ਉਹਨਾਂ ਦਾ ਇਸ ਫਿਲਮ ਨੂੰ ਹਾਂ ਕਹਿਣ ਦਾ ਕਾਰਨ ਬਹੁੱਤ  ਵਦੀਆਂ ਸੀ। ਅਰਯਾ ਨੂੰ ਫ਼ਿਲਮ ਦੀ ਸਕ੍ਰਿਪਟ ਸਹੀ ਲੱੱਗੀ ਜਿਸ ਕਰਕੇ  ਉਹਨਾਂ ਇਸ ਫਿਲਮ ਨਾਲ ਇੰਡਸਟਰੀ ਵਿਚ ਆਪਣੀ ਵਾਪਸੀ ਕਰਨ ਦਾ ਫੈਸਲਾ ਕਿੱਤਾ |

'ਗਾਂਧੀ ਫੇਰ ਆ ਗਿਆ' ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸਾਹਿਤ ਹਨ ਜੋ ਇਹ ਜਾਨਣ ਲਈ ਉਤਾਵਲੇ ਹਨ ਕਿ ਇਸ ਫਿਲਮ ਚ ਅਰਯਾ ਕਿਸ ਤਰ੍ਹਾਂ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ।

ਸਾਨੂੰ ਹੇਠਾਂ ਟਿੱਪਣੀ ਭਾਗ ਵਿੱਚ ਅਤੇ ਅਪਡੇਟਾਂ ਲਈ ਇਸ ਫਿਲਮ ਲਈ ਆਪਣੇ ਉਤਸਾਹ ਦੇ ਪੱਧਰ ਬਾਰੇ ਦੱਸੋ |