Popular Countries

Ghajini 2: Aamir Khan ਕਰ ਰਹੇ ਨੇ GHAJINI ਦੇ Sequel ਦੀ ਤਿਆਰੀ

By Harpreet Kaur . 13th March 2020 01:30pm
Ghajini 2: Aamir Khan ਕਰ ਰਹੇ ਨੇ GHAJINI ਦੇ Sequel ਦੀ ਤਿਆਰੀ



ਬਾਲੀਵੁਡ ਦੀਆਂ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਕੁੱਝ ਹਿਟ ਹੁੰਦੀਆਂ ਹਨ ਤਾਂ ਕੁੱਝ ਫਲਾਪ ਪਰ ਇਹਨਾਂ ਵਿੱਚ ਕੁੱਝ ਹੀ ਫਿਲਮਾਂ ਅਜਿਹੀ ਹੁੰਦੀਆਂ ਹਨ ਜੋ ਸਾਲੋਂ – ਸਾਲ ਤੱਕ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਦੀਆਂ ਹਨ। ਅਜਿਹੀ ਹੀ ਇੱਕ ਫਿਲਮ ਸਾਲ 2008 ਵਿੱਚ ਆਈ ਸੀ ਅਸੀ ਗੱਲ ਕਰ ਰਹੇ ਹਾਂ Aamir Khan ਦੀ ਫਿਲਮ 'Ghajini' ਦੀ। ਇਸ ਫਿਲਮ ਵਿੱਚ Aamir Khan ਨੇ ਇੱਕ ਦਮ ਹਟਕੇ ਕਿਰਦਾਰ ਨਿਭਾਇਆ ਸੀ।


Ghajini 2 Aamir Khan


Ghajini 2 Aamir Khan


ਇਸ ਦੇ ਨਾਲ ਹੀ ਹੁਣ 12 ਸਾਲ ਬਾਅਦ ਇਸ ਫਿਲਮ ਦੇ ਸੀਕੁਅਲ ਮਤਲਬ 'Ghajini 2' ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਫਿਲਮ ਦੇ ਹੀਰੋ ਨੂੰ ਲੈ ਕੇ ਵੀ ਗੱਲਾਂ ਸਾਹਮਣੇ ਆਈਆਂ ਹਨ। 'Ghajini 2' ਦੀਆਂ ਚਰਚਾਵਾਂ ਉਦੋਂ ਤੇਜ ਹੋਈਆਂ ਜਦੋਂ ਰਿਲਾਇੰਸ ਐਂਟਰਟੇਨਮੈਂਟ ਨੇ ਆਪਣੇ ਆਫਿਸ਼ਿਅਲ ਟਵਿੱਟਰ ਅਕਾਊਂਟ ਤੋਂ 'Ghajini' ਨੂੰ ਲੈ ਕੇ ਟਵੀਟ ਕੀਤਾ। ਰਿਲਾਇੰਸ ਐਂਟਰਟੇਨਮੈਂਟ ਨੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਸੀ, ਇਹ ਪੋਸਟ 'Ghajini' ਦੇ ਬਾਰੇ ਵਿੱਚ ਹੋਣਾ ਸੀ ਪਰ ਅਸੀ ਭੁੱਲ ਗਏ ਕਿ ਅਸੀ ਕੀ ਬਣਾਉਣਾ ਚਾਹੁੰਦੇ ਸੀ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਇਸ ਦਾ ਦੋਸ਼ 'Ghajini' ਨੂੰ ਦਿਓ। ਹੁਣ ਇਸ ਨੂੰ ਲੋਕ Aamir Khan  ਦੀ ਫਿਲਮ 'Ghajini'  ਦੇ ਸੀਕੁਅਲ ਮਤਲਬ ਕਿ 'Ghajini 2'ਦਾ ਹਿੰਟ ਮੰਨ ਰਹੇ ਹਨ।

Ghajini 2 Aamir Khan

ਇਹ ਵੀ ਹੈ ਕਿ ਰਿਲਾਇੰਸ ਐਟਰਨਟੇਨਮੈਂਟ ਨੇ ਇਸ ਪੋਸਟ ਦੇ ਨਾਲ ਅਦਾਕਾਰ Aamir Khan ਨੂੰ ਵੀ ਟੈਗ ਕੀਤਾ ਹੈਜੋ 'Ghajini' ਦੇ ਲੀਡ ਅਦਾਕਾਰ ਰਹਿ ਚੁੱਕੇ ਹਨ।' Ghajini 2' ਵਿੱਚ ਵੀ Aamir Khan  ਹੀ ਹੋ ਸਕਦੇ ਹਨ।

Ghajini 2 Aamir Khan


'Ghajini 2'  ਦਾ ਐਲਾਨ Aamir Khan  ਆਪਣੇ 55ਵੇਂ ਜਨਮਦਿਨ ਦੇ ਮੌਕੇ ਉੱਤੇ ਕਰ ਸਕਦੇ ਹਨ ਜੋ ਕਿ 14 ਮਾਰਚ ਨੂੰ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਖਬਰਾਂ ਕਿਸ ਹੱਦ ਤੱਕ ਸੱਚ ਹਨ। ਗੱਲ ਕਰੀਏ 'Ghajini' ਦੀ ਤਾਂ ਇਹ ਫਿਲਮ 2008 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ Aamir Khan ਦੇ ਨਾਲ  ਅਦਾਕਾਰਾ Asin ਨਜ਼ਰ ਆਈ ਸੀ।


Ghajini 2 Aamir Khan


ਇਸ ਫਿਲਮ ਵਿੱਚ ਅਦਾਕਾਰਾ Jiah khan ਨੇ ਵੀ ਕੰਮ ਕੀਤਾ ਸੀ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਉੱਥੇ ਹੀ ਇਸ ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਹ ਹੀਰੋ ਨਹੀਂ ਬਲਕਿ ਵਿਲੇਨ ਦੇ ਨਾਮ ਉੱਤੇ ਸੀ। ਇਸ ਫਿਲਮ ਵਿੱਚ ਵਿਲੇਨ ਦਾ ਨਾਮ 'Ghajini' ਸੀ। ਉੱਥੇ ਹੀ Aamir Khan ਨੇ ਇਸ ਵਿੱਚ ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ ਜੋ ਵਿਲੇਨ ਦੁਆਰਾ ਕੀਤੇ ਗਏ ਇੱਕ ਭਿਆਨਕ ਹਮਲੇ ਵਿੱਚ ਸਿਰ ਉੱਤੇ ਲੱਗੀ ਸੱਟ ਦੀ ਵਜ੍ਹਾ ਕਰਕੇ ਥੋੜ੍ਹੀ ਦੇਰ ਵਿੱਚ ਗੱਲਾਂ ਭੁੱਲ ਜਾਂਦਾ ਹੈ। 

Related Posts: