ਪੰਜਾਬੀ ਫ਼ਿਲਮੀ ਜਗਤ ਦੇ Gippy Grewal ਤੇ Neeru Bajwa ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ Gippy Grewal ਤੇ Neeru Bajwa ਦੀ ਜੋੜੀ 'Phatte Dinde Chakk Punjabi' ਟਾਈਟਲ ਹੇਠ ਬਣਨ ਵਾਲੀ ਨਵੀਂ ਪੰਜਾਬੀ ਫ਼ਿਲਮ ‘ਚ ਦਿਖਾਈ ਦੇਵੇਗੀ।
Gippy Grewal ਤੇ Neeru Bajwa ਆਪੋ-ਆਪਣੇ ਇੰਸਟਾਗ੍ਰਾਮ ਅਕਾਉਂਟ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#PhatteDindeChakkPunjabi ਵਰਲਡ ਵਾਈਡ ਰਿਲੀਜ਼ ਹੋਵੇਗੀ 16 ਜੁਲਾਈ 2021’ ।
ਇਸ ਫ਼ਿਲਮ ‘ਚ ਬਾਲੀਵੁੱਡ ਐਕਟਰ ਅਨੂ ਕਪੂਰ, ਰਾਣਾ ਰਣਬੀਰ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਨਸੀਮ ਵਿੱਕੀ, ਅਹਿਮਦ ਅਲੀ ਬੱਟ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ ।
ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਨੇ । ਪ੍ਰਸ਼ੰਸਕ ਕਮੈਂਟ ਕਰਕੇ ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਵਧਾਈਆਂ ਦੇ ਰਹੇ ਨੇ ।