Popular Countries

Gippy Grewal ਤੇ Neeru Bajwa ਨੇ ਆਪਣੀ ਨਵੀਂ ਪੰਜਾਬੀ ਫ਼ਿਲਮ 'PAANI CH MADHAANI' ਦਾ ਕੀਤਾ ਐਲਾਨ

By Harpreet Kaur . 16th June 2020 01:43pm
Gippy Grewal ਤੇ Neeru Bajwa ਨੇ ਆਪਣੀ ਨਵੀਂ ਪੰਜਾਬੀ ਫ਼ਿਲਮ 'PAANI CH MADHAANI' ਦਾ ਕੀਤਾ ਐਲਾਨ





Gippy Grewal ਨੇ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਹਿੱਟ ਤੋਂ ਹਿੱਟ ਗੀਤ ਦਿੱਤੇ ਹਨ ‘ਤੇ ਆਪਣੇ ਵਧੀਆ ਗੀਤਾਂ ਨਾਲ ਪੰਜਾਬੀ ਇੰਡਸਟਰੀ ‘ਚ ਇੱਕ ਬਹੁਤ ਹੀ ਵਧੀਆ ਨਾਂਅ ਕਮਾਇਆ ਹੈ ਅਤੇ ਹਾਲ ਹੀ ਵਿੱਚ ਗਾਇਕ Gippy Grewal ਲਾਕਡਾਊਨ ‘ਚ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ ਤੇ ਹੁਣ  Gippy Grewal ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ 'PAANI CH MADHAANI' ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Dara Films Entertainment lai ke aa rahe ne apni Nawi film “PAANI CH MADHAANI “ (ਪਾਣੀ ਚ ਮਧਾਣੀ )



ਤੁਹਾਨੂੰ ਦਸ ਦਈਏ ਕਿ ਇਸ ਫਿਲਮ ਨੂੰ Vijay Kumar Arora  ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ ਤੇ 2021 ਵਿਚ ਦੁਨੀਆ ਭਰ ਵਿਚ ਇਸ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਖੁਸ਼ਖਬਰੀ ਤੋਂ ਬਾਅਦ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਉਧਰ ਹੀ Neeru Bajwa ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ।ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ Naresh Kathooria ਨੇ ਲਿਖੀ ਹੈ । ਇਹ ਫ਼ਿਲਮ ਅਗਲੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।


View this post on Instagram

🙏🏼

A post shared by Neeru Bajwa (@neerubajwa) on




ਇੱਕ ਲੰਬੇ ਅਰਸੇ ਬਾਅਦ Gippy Grewal ਤੇ Neeru Bajwa ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ‘ਚ Rana Ranbir, Karamjit Anmol, Rana Jang Bahadur, Nirmal Rishi, Rupinder Rupee, Harbi Sangha ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।




ਜੇ ਗੱਲ ਕਰੀਏ Gippy Grewal ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਤੁਹਾਨੂੰ ਦਸ ਦਈਏ ਕਿ Gippy Grewal ਦਾ ਨਵਾਂ ਗੀਤ ਹਾਲ ਹੀ ਵਿਚ 'Me And You' ਰਿਲੀਜ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ , ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।