Popular Countries

Gippy Grewal ਨੇ ਆਪਣੀ ਨਵੀਂ web series 'Warning' ਦਾ ਪੋਸਟਰ ਕੀਤਾ ਸਾਂਝਾ

By Harpreet Kaur . 13th January 2020 01:34pm
Gippy Grewal ਨੇ ਆਪਣੀ ਨਵੀਂ web series 'Warning' ਦਾ ਪੋਸਟਰ ਕੀਤਾ ਸਾਂਝਾ

ਸਮੇਂ ਦੇ ਵਿਕਾਸ ਨਾਲ, ਮਨੋਰੰਜਨ ਦੇ ਸਰੋਤ ਵੀ ਬਦਲ ਰਹੇ ਹਨ,ਪ੍ਰਿੰਟ ਮੀਡੀਆ ਤੋਂ ਡਿਜੀਟਲ ਮੀਡੀਆ ਤੱਕ ਦਾ ਸਮਾਂ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਡਿਜੀਟਲ ਪਲੇਟਫਾਰਮ ਹਰ ਦਿਨ ਫੈਲ ਦਾ ਜਾ ਰਿਹਾ ਹੈ।  


ਇਨ੍ਹੀਂ ਦਿਨੀਂ ਡਿਜੀਟਲ ਪਲੇਟਫਾਰਮਸ ਜਿਵੇਂ Lust Stories,Sacred Games, ਅਤੇ Mirzapur ਵਰਗੀਆਂ ਵੱਡੀਆਂ ਕਹਾਣੀਆਂ ਦਿਖਾਈਆ ਜਾ ਰਹੀਆਂ ਹਨ ਅਤੇ ਹੁਣ ਪੰਜਾਬੀ ਮਨੋਰੰਜਨ ਵੀ ਇਸ ਤੋਂ ਪਿੱਛੇ ਨਹੀਂ ਹੈ ਕਿਉਂਕਿ ਪੰਜਾਬੀ ਇੰਡਸਟਰੀ ਵੀ ਕਈ ਖਾਸ ਕਹਾਣੀਆਂ ਲੈ ਕੇ ਆ ਚੁੱਕੇ ਹਨ। 

Gippy Grewal

ਪੰਜਾਬੀ ਮਨੋਰੰਜਨ ਵਿੱਚ ਵੀ ਇੱਕ ਨਵੀ web series ਦੀ ਘੋਸ਼ਣਾ ਕੀਤੀ ਗਈ ਹੈ ਜਿਸਦਾ ਸਿਰਲੇਖ ਹੈ 'Warning' ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ Gippy Grewal ਨੇ ਇਸ web series ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ।ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ।


'Warning' web series ਨੂੰ Humble Motion Pictures ਦੁਆਰਾ ਰਿਲੀਜ਼ ਕੀਤਾ ਜਾਵੇਗਾ Gippy Grewal ਨੇ ਇਸ web series ਨੂੰ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ।ਇਸ ਦੀ ਵੀਡੀਓ ਨੂੰ Amar Hundal ਦੁਆਰਾ ਤਿਆਰ ਕੀਤਾ ਗਿਆ ਹੈ। ਟ੍ਰੇਲਰ 17 ਜਨਵਰੀ ਨੂੰ ਰਿਲੀਜ਼ ਕੀਤਾ ਜਾਏਗਾ। 

ਤੁਸੀ ਸਾਨੂੰ ਦੱਸੋ ਕਿ ਡਿਜੀਟਲ ਪਲੇਟਫਾਰਮ ਤੇ Gippy Grewal ਦੀ ਇਹ ਕਹਾਣੀ ਸੁਣਨ ਲਈ ਤੁਸੀ ਕਿੰਨੇ ਉਤਸ਼ਾਹਿਤ ਹੋ, ਹੇਠਾਂ ਟਿੱਪਣੀ ਭਾਗ ਵਿਚ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.Com ਨੂੰ ਫਾਲੋ ਕਰੋ। 

Related Posts: